News

ਕੇਜਰੀਵਾਲ ਅਤੇ ਸੋਨੂੰ ਸੂਦ ਨੇ ਕੀਤੀ ਪ੍ਰੈਸ ਕਾਨਫਰੰਸ, ਸੋਨੂੰ ਸੂਦ ਬਣੇ Brand Ambassador

ਬਾਲੀਵੁੱਡ ਅਦਾਕਾਰ ਅਤੇ ਕੋਰੋਨਾ ਕਾਲ ਵਿੱਚ ਲੋਕਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਅਤੇ ਸੋਨੂੰ ਸੂਦ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਮੈਂਟੋਰ ਪ੍ਰੋਗਰਾਮ ਲਈ ਸੋਨੂੰ ਸੂਦ ਨੂੰ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਸੋਨੂੰ ਸੂਦ ਬੱਚਿਆਂ ਨੂੰ ਗਾਈਡ ਕਰਨਗੇ।

Sonu Sood meets Arvind Kejriwal, to become ambassador of 'Desh ke Mentors'  programme - India News

ਨਾਲ ਹੀ ਉਹਨਾਂ ਕਿਹਾ ਕਿ ਉਹ ਵੀ ਕੁਝ ਬੱਚਿਆਂ ਦੇ ਮੈਂਟੋਰ ਬਣਨਗੇ। ਬ੍ਰਾਂਡ ਅੰਬੈਡਸਰ ਬਣਨ ਤੋਂ ਬਾਅਦ ਸੋਨੂੰ ਸੂਦ ਨੇ ਕਿਹਾ ਕਿ, ਅੱਜ ਦਿੱਲੀ ਸਰਕਾਰ ਨੇ ਦੇਸ਼ ਦੇ ਮੈਂਟੋਰ ਦਾ ਪਲੇਟਫਾਰਮ ਨਹੀਂ ਬਣਾਇਆ, ਸਗੋਂ ਦੇਸ਼ ਦੇ ਲਈ ਕੁਝ ਕਰਨ ਦਾ ਬੱਚਿਆਂ ਲਈ ਇਕ ਪਲੇਟਫਾਰਮ ਬਣਾਇਆ ਹੈ। ਜੇ ਤੁਸੀਂ ਇੱਕ ਵੀ ਬੱਚੇ ਨੂੰ ਦਿਸ਼ਾ ਦੇ ਸਕਦੇ ਹੋ ਤਾਂ ਇਸ ਤੋਂ ਵੱਡਾ ਦੇਸ਼ ਦਾ ਕੋਈ ਯੋਗਦਾਨ ਨਹੀਂ ਹੋਵੇਗਾ। ਉੱਥੇ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਦੇਸ਼ ਦੇ ਮੈਂਟੋਰਸ ਤੇ ਕੰਮ ਚਲ ਰਿਹਾ ਹੈ।

ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਦੇ ਹਨ। ਆਮ ਤੌਰ ਤੇ ਉਹ ਬੱਚੇ ਗਰੀਬ ਤਬਕੇ ਦੇ ਜ਼ਿਆਦਾ ਹੁੰਦੇ ਹਨ। ਉਹਨਾਂ ਨੂੰ ਸਲਾਹ ਦੇਣ ਵਾਲੇ ਲੋਕ ਘੱਟ ਹੁੰਦੇ ਹਨ। ਕੋਈ ਫੈਸ਼ਨ ਡਿਜ਼ਾਈਨਰ, ਤਾਂ ਕੋਈ ਡਾਂਸਰ ਅਤੇ ਕੋਈ ਗਾਇਕ ਬਣਨਾ ਚਾਹੁੰਦਾ ਹੈ। ਅਜਿਹੇ ਬੱਚੇ ਕਿੱਥੇ ਜਾਣ? ਕਈ ਬੱਚੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਅਜਿਹੇ ਬੱਚਿਆਂ ਨੂੰ ਦਬਾਅ ਮੁਕਤ ਕਰਨ ਅਤੇ ਉਹਨਾਂ ਨੂੰ ਸਹੀ ਦਿਸ਼ਾ ਦੇਣ ਲਈ ਦੇਸ਼ ਦੇ ਮੈਂਟੋਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ।

ਕੇਜਰੀਵਾਲ ਨੇ ਅੱਗੇ ਦੱਸਿਆ ਕਿ ਦਿੱਲੀ ਸਰਕਾਰ ਫਿਲਮ ਪਾਲਿਸੀ ਲੈ ਕੇ ਆਈ ਹੈ। ਸੋਨੂੰ ਸੂਦ ਨੇ ਕਿਹਾ ਕਿ ਪੜ੍ਹਾਈ ਹੋਵੇ ਤਾਂ ਦਿੱਲੀ ਦੇ ਸਕੂਲਾਂ ਵਰਗੀ ਹੋਵੇ। ਦੇਸ਼ ਦਾ ਵਿਕਾਸ ਸਿੱਖਿਆ ਨਾਲ ਹੀ ਹੁੰਦਾ ਹੈ। ਦਿੱਲੀ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਹੋਇਆ ਹੈ। ਸਲਾਹਕਾਰ ਬਣਨ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ। ਇਸ ਲਈ ਉਹਨਾਂ ਨੇ ਇਸ ਪਲੇਟਫਾਰਮ ਲਈ ਕੇਜਰੀਵਾਲ ਦਾ ਧੰਨਵਾਦ ਕੀਤਾ।

Click to comment

Leave a Reply

Your email address will not be published.

Most Popular

To Top