ਕੇਜਰੀਵਾਲ ਅਤੇ ਸੀਐਮ ਮਾਨ ਦੇ 4 ਸਟਾਰ ਹੋਟਲ ਬਿੱਲ ਨੂੰ ਲੈ ਕੇ ਕਾਂਗਰਸ ਨੇ ਕੀਤੇ ਵੱਡੇ ਸਵਾਲ

 ਕੇਜਰੀਵਾਲ ਅਤੇ ਸੀਐਮ ਮਾਨ ਦੇ 4 ਸਟਾਰ ਹੋਟਲ ਬਿੱਲ ਨੂੰ ਲੈ ਕੇ ਕਾਂਗਰਸ ਨੇ ਕੀਤੇ ਵੱਡੇ ਸਵਾਲ

ਕਾਂਗਰਸ ਆਮ ਆਦਮੀ ਪਾਰਟੀ ਤੇ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ। ਹੁਣ ਫਿਰ ਕਾਂਗਰਸ ਨੇ ‘ਆਪ’ ਨੂੰ ਵੱਡੇ ਸਵਾਲ ਕੀਤੇ ਹਨ। ਜਲੰਧਰ ਦੇ 4-ਸਟਾਰ ਹੋਟਲ ਦੇ 2.18 ਲੱਖ ਦੇ ਬਿਲ ਨੂੰ ਲੈ ਕੇ ਕਾਂਗਰਸ ਨੇ ਸ਼ਬਦੀ ਹਮਲੇ ਕੀਤੇ ਹਨ। ਇਸ ਹੋਟਲ ਵਿੱਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਰੁਕੇ ਸਨ। ਇਸ ਦਾ ਬਿੱਲ 2.18 ਲੱਖ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ।

ਇਸ ਦਾ ਖੁਲਾਸਾ ਹੁੰਦੇ ਹੀ ਕਾਂਗਰਸ ਨੇ ‘ਆਪ’ ਨੂੰ ਘੇਰਿਆ ਹੈ। ਵਿਧਾਇਕ ਪ੍ਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਸਵਾਲ ਕੀਤਾ ਕਿ, “ਸਰਕਟ ਹਾਊਸ ਥੋੜੀ ਦੂਰੀ ’ਤੇ ਸੀ, ਉਹ ਉੱਥੇ ਕਿਉਂ ਨਹੀਂ ਰੁਕੇ? ਸਰਕਾਰ ਇਸ ਪ੍ਰੋਗਰਾਮ ਲਈ ਪੈਸੇ ਕਿਉਂ ਦੇਵੇ?” ਦੱਸ ਦਈਏ ਕਿ 15 ਜੂਨ ਨੂੰ ਕੇਜਰੀਵਾਲ ਅਤੇ ਸੀਐਮ ਮਾਨ ਨੇ ਜਲੰਧਰ ਤੋਂ ਨਵੀਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਈ ਬੱਸਾਂ ਨੂੰ ਹਰੀ ਝੰਡੀ ਦਿੱਤੀ ਸੀ।

ਆਰਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਕਰੀਬ 3 ਘੰਟੇ ਹੋਟਲ ਵਿੱਚ ਰੁਕੇ ਸਨ। ਇਸ ਦੌਰਾਨ 6 ਕਮਰਿਆਂ ਤੇ 1.37 ਲੱਖ ਰੁਪਏ ਅਤੇ 38 ਲੰਚ ਬਾਕਸ ’ਤੇ 80,712 ਰੁਪਏ ਖਰਚ ਕੀਤੇ ਗਏ। ‘ਆਪ’ ਦੇ ਦਿੱਲੀ ਆਗੂ ਰਾਮ ਕੁਮਾਰ ਝਾਅ ਦੇ ਠਹਿਰਨ ’ਤੇ 50,902 ਰੁਪਏ ਕੇਜਰੀਵਾਲ ਦੀ ਰੂਮ ਸਰਵਿਸ ’ਤੇ 17788 ਰੁਪਏ, ਸੀਐੱਮ ਮਾਨ ਦੀ ਰੂਮ ਸਰਵਿਸ ’ਤੇ 22,836 ਰੁਪਏ, ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ ’ਤੇ 15460 ਰੁਪਏ, ਪ੍ਰਕਾਸ਼ ਝਾਅ ’ਤੇ 22416 ਰੁਪਏ ਅਤੇ 8062 ਰੁਪਏ ਦਾ ਖਰਚ ਆਇਆ ਸੀ।

 

Leave a Reply

Your email address will not be published.