News

ਕੇਐਮਪੀ ਰੋਡ ’ਤੇ ਸਫ਼ਰ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਐਡਵਾਇਜ਼ਰੀ

ਅੱਜ 24 ਘੰਟੇ ਕੁੰਡਲੀ-ਮਨੇਸਰ-ਪਲਵਲ ’ਤੇ ਜਾਮ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਸਾਵਧਾਨੀ ਵਜੋਂ ਟ੍ਰੈਫਿਕ ਸਲਾਹਕਾਰ ਜਾਰੀ ਕੀਤਾ ਹੈ। ਇਸ ਵਿੱਚ ਲੋਕਾਂ ਨੂੰ 10 ਅਪ੍ਰੈਲ ਸਵੇਰੇ 8 ਵਜੇ ਤੋਂ 11 ਅਪ੍ਰੈਲ ਸਵੇਰੇ 8 ਵਜੇ ਤੱਕ ਇਸ ਐਕਸਪ੍ਰੈਸ ਵੇਅ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

Protesting farmers block KMP expressway in Haryana

ਦਸ ਦਈਏ ਕਿ ਅੱਜ ਦੇ ਜਾਮ ਨੂੰ ਲੈ ਕੇ ਕਿਸਾਨਾਂ ਦਾ ਕਾਫ਼ਲਾ ਫਿਰ ਤੋਂ ਇਕਜੁੱਟ ਹੋ ਗਿਆ ਹੈ ਅਤੇ ਇਸ ਜਾਮ ਵਿੱਚ ਅਪਣਾ ਵੱਡਾ ਯੋਗਦਾਨ ਨਿਭਾ ਰਿਹਾ ਹੈ। ਲੱਖਾ ਸਿਧਾਣਾ ਵੱਲੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਸੱਦੇ ਦਾ ਪੂਰਾ ਸਾਥ ਦੇਣ ਤਾਂ ਜੋ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ।

ਕੱਲ੍ਹ ਯਾਨੀ 9 ਅਪ੍ਰੈਲ ਨੂੰ  ਲੱਖਾ ਸਿਧਾਣਾ ਦਾ ਵੱਡਾ ਕਾਫ਼ਲਾ ਮਸਤੂਆਣਾ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਇਸ ਦੌਰਾਨ ਉਹਨਾਂ ਨੂੰ ਲੋਕਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਉਹ ਅਪਣੀ ਹੋਂਦ ਬਚਾਉਣ ਲਈ ਇਸ ਸੰਘਰਸ਼ ਵਿੱਚ ਪੂਰਾ ਯੋਗਦਾਨ ਦੇਣ ਨਹੀਂ ਤਾਂ ਇਸ ਨਾਲ ਉਹਨਾਂ ਦੀ ਹੋਂਦ ਨੂੰ ਖਤਰਾ ਹੈ।

Western Peripheral Expressway: Latest News & Videos, Photos about Western  Peripheral Expressway | The Economic Times

ਉੱਥੇ ਹੀ ਹਰਿਆਣਾ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਨਵਦੀਪ ਸਿੰਘ ਵਿਰਕ ਨੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੱਤੀ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ, ਕਿਸੇ ਵੀ ਕਿਸਮ ਦੀ ਹਿੰਸਾ ਨੂੰ ਰੋਕਣ, ਕਿਸੇ ਵੀ ਕਿਸਮ ਦੀ ਹਿੰਸਾ ਨੂੰ ਰੋਕਣ ਅਤੇ ਟ੍ਰੈਫਿਕ ਅਤੇ ਇਸ ਮਹੱਤਵਪੂਰਨ ਐਕਸਪ੍ਰੈਸ ਵੇਅ ’ਤੇ ਜਨਤਕ ਆਵਾਜਾਈ ਪ੍ਰਣਾਲੀ ਦੀ ਸਹੂਲਤ ਲਈ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਕੇਐਮਪੀ ਐਕਸਪ੍ਰੈਸ ਵੇਅ ’ਤੇ ਕਿਸਾਨਾਂ ਦੀ ਮੌਜੂਦਗੀ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹੇ ਦੇ ਸਮੂਹ ਰੇਂਜ ਏਡੀਜੀਪੀ/ਆਈਜੀਪੀ, ਪੁਲਿਸ ਕਮਿਸ਼ਨਰ ਅਤੇ ਐਸਪੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਘਟਨਾ ਦੇ ਨਾਲ ਕਾਨੂੰਨ ਵਿਵਸਥਾ ਬਣੀ ਰਹੇ। ਇਸ ਤੋਂ ਇਲਾਵਾ ਪ੍ਰਭਾਵਿਤ ਜ਼ਿਲ੍ਹਿਆਂ, ਖਾਸ ਕਰ ਕੇ ਸੋਨੀਪਤ, ਝੱਜਰ,  ਪਾਣੀਪਤ, ਰੋਹਤਕ, ਪਲਵਾਲ, ਫਰੀਦਾਬਾਦ, ਗੁਰੂਗ੍ਰਾਮ ਅਤੇ ਨੂੰਹ ਵਿੱਚ ਟ੍ਰੈਫਿਕ ਮਾਰਗਾਂ ਨੂੰ ਅਸਥਾਈ ਤੌਰ ਤੇ ਬਦਲਣ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਉਹਨਾਂ ਨੇ ਮਾਰਗਾਂ ਬਾਰੇ ਦਸਦਿਆਂ ਕਿਹਾ ਕਿ ਅੰਬਾਲਾ-ਚੰਡੀਗੜ੍ਹ ਤੋਂ ਰਾਸ਼ਟਰੀ ਰਾਜਮਾਰਗ-44 ਤੇ ਆਉਣ ਵਾਲੇ ਯਾਤਰੀ ਕਰਨਾਲ ਤੋਂ ਸ਼ਾਮਲੀ ਅਤੇ ਪਾਣੀਪਤ ਤੋਂ ਸਨੌਲੀ ਰਾਹੀਂ ਯੂਪੀ, ਗਾਜ਼ੀਆਬਾਦ ਅਤੇ ਨੋਇਡਾ ਜਾ ਸਕਦੇ ਹਨ। ਇਸੇ ਤਰ੍ਹਾਂ ਗੁਰੂਗ੍ਰਾਮ, ਜੈਪੁਰ ਆਦਿ ਵੱਲ ਜਾਣ ਵਾਲੇ ਵਾਹਨ ਐਨਐਚ-71 ਏ ਤੇ ਪਾਣੀਪਤ ਤੋਂ ਗੋਹਾਨਾ ਵੱਲ ਰੋਹਤਕ, ਝੱਜਰ ਅਤੇ ਰੇਵਾੜੀ ਰਾਹੀਂ ਜਾ ਸਕਦੇ ਹਨ।

Click to comment

Leave a Reply

Your email address will not be published.

Most Popular

To Top