News

ਕੇਐਮਪੀ ਐਕਸਪ੍ਰੈਸਵੇਅ ’ਤੇ 5 ਘੰਟਿਆਂ ਲਈ ਚੱਕਾ ਜਾਮ

ਅੱਜ ਕਿਸਾਨਾਂ ਵੱਲੋਂ 5 ਘੰਟਿਆਂ ਲਈ ਦਿੱਲੀ ਦੇ ਕੇਐਮਪੀ ਰੋਡ ’ਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ।  ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸਵੇਅ ’ਤੇ 5 ਘੰਟਿਆਂ ਦੀ ਨਾਕਾਬੰਦੀ ਕਰਨ ਦਾ ਐਲਾਨ ਕੀਤਾ ਸੀ।  ਕਿਸਾਨ ਸੰਯੁਕਤ ਮੋਰਚਾ ਨੇ ਸ਼ਨੀਵਾਰ ਨੂੰ ਕੇਐਮਪੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਕਿਸਾਨ ਡਾਸਨਾ ਪੈਰੀਫੇਰਲ ਕੱਟ ਨੂੰ ਜਾਮ ਕਰਨਗੇ। ਸੰਜੀਵ ਬਾਲਿਅਨ ਮੁਜ਼ੱਫਰਨਗਰ ਵਿੱਚ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਇੱਕ ਮਹਾਂਪੰਚਾਇਤ ਵੀ ਕਰਨਗੇ।

Chakka Jam Live Updates: Police detains protesters in Bengaluru

ਸੰਯੁਕਤ ਕਿਸਾਨ ਮੋਰਚਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੰਦੋਲਨ ਦੀ ਹਮਾਇਤ ਕਰਨ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਅਤੇ ਦਫ਼ਤਰਾਂ ਵਿੱਚ ਕਾਲੇ ਝੰਡੇ ਲਹਿਰਾਏ ਜਾਣ। ਉੱਥੇ ਹੀ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਅੱਜ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜ਼ਾਹਰ ਕਰਨ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਉਹਨਾਂ ਦਾ ਹੌਂਸਲਾ ਨਹੀਂ ਡੋਲਿਆ। ਕਿਸਾਨਾਂ ਨੂੰ ਪੂਰੀ ਉਮੀਦ ਹੈ ਕਿ ਜਿੱਤ ਉਹਨਾਂ ਦੀ ਹੀ  ਹੋਵੇਗੀ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਹਰ ਹਾਲਤ ਵਿੱਚ ਮੰਨਣੀਆਂ ਹੀ ਪੈਣਗੀਆਂ ਨਹੀਂ ਤਾਂ ਉਹਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

Click to comment

Leave a Reply

Your email address will not be published.

Most Popular

To Top