News

ਕੇਂਦਰ ਸਰਕਾਰ ਵੱਲੋਂ 9 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਪਾਏ ਜਾਣਗੇ 19 ਹਜ਼ਾਰ ਕਰੋੜ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। 9 ਅਗਸਤ ਨੂੰ ਪੀਐਮ ਮੋਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਦੇਸ਼ਭਰ ਦੇ 9 ਕਰੋੜ ਕਿਸਾਨਾਂ ਨੂੰ 19,000 ਰੁਪਏ ਭੇਜਣਗੇ। ਹਰ ਕਿਸਾਨ ਦੇ ਬੈਂਕ ਖਾਤੇ ਵਿੱਚ 2 ਹਜ਼ਾਰ ਰੁਪਏ ਆਉਣਗੇ। ਪੀਐਮ ਕਿਸਾਨ ਤਹਿਤ, ਸਰਕਾਰ ਹਰ ਸਾਲ 6000 ਰੁਪਏ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਦੀ ਹੈ। ਹੁਣ ਤਕ 8 ਕਿਸ਼ਤਾਂ ਕਿਸਾਨਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਹੁਣ 9ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ।

8th Installment - PM Kisan Samman Nidhi Yojana 8th list & result

ਇਸ ਤੋਂ ਪਹਿਲਾਂ 8ਵੀਂ ਕਿਸ਼ਤ ਦਾ ਭੁਗਤਾਨ 14 ਮਈ ਨੂੰ ਕੀਤਾ ਗਿਆ ਸੀ। ਪਿਛਲੇ ਸਾਲ, ਪੀਐਮ ਕਿਸਾਨ ਯੋਜਨਾ ਦੀ ਆਖਰੀ ਕਿਸ਼ਤ ਕ੍ਰਿਸਮਸ ਭਾਵ 25 ਦਸੰਬਰ 2020 ਨੂੰ ਅਦਾ ਕੀਤੀ ਗਈ ਸੀ। ਪੀਐਮ-ਕਿਸਾਨ ਤਹਿਤ, ਸਰਕਾਰ ਕਿਸਾਨਾਂ ਨੂੰ 6000 ਦੀ ਸਲਾਨਾ ਆਮਦਨ ਸਹਾਇਤਾ ਪ੍ਰਦਾਨ ਕਰਦੀ ਹੈ।

ਇਹ ਪੈਸਾ ਹਰ ਚਾਰ ਮਹੀਨਿਆਂ ਵਿੱਚ ਇੱਕ ਵਾਰ 2000 ਰੁਪਏ ਦੇ ਬਰਾਬਰ ਤਿੰਨ ਨਕਦ ਟ੍ਰਾਂਸਫਰ ਵਿੱਚ ਅਦਾ ਕੀਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ। ਆਧਾਰ ਕਾਰਡ ਤੋਂ ਬਿਨਾਂ ਕੋਈ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ। ਇਸ ਕਿਸ਼ਤ ਵਾਸਤੇ ਬੈਂਕ ਖਾਤਾ ਹੋਣਾ ਲਾਜ਼ਮੀ ਹੈ ਕਿਉਂ ਕਿ ਇਹ ਕਿਸ਼ਤ ਸਿੱਧਾ ਖਾਤੇ ਵਿੱਚ ਭੇਜੀ ਜਾਂਦੀ ਹੈ।  

Click to comment

Leave a Reply

Your email address will not be published.

Most Popular

To Top