Business

ਕੇਂਦਰ ਸਰਕਾਰ ਨੇ ਫਿਰ ਵਧਾਈਆਂ ਗੈਸ ਸਿਲੰਡਰ ਦੀਆਂ ਕੀਮਤਾਂ

ਕੇਂਦਰ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੱਤਾ ਹੈ। ਤੇਲ ਦੀਆਂ ਕੀਮਤਾਂ ‘ਚ ਜਾਰੀ ਵਾਧੇ ਦੇ ਵਿਚ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇਜ਼ਾਫਾ ਕਰ ਦਿੱਤਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ‘ਤੇ 25 ਰੁਪਏ ਦਾ ਵਾਧਾ ਕੀਤਾ ਹੈ।

Image result for gas cylinder

ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਇਕ ਫਰਵਰੀ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਭਾਅ 190 ਰੁਪਏ ਪ੍ਰਤੀ ਸਲੰਡਰ ਵਧਾ ਦਿੱਤੇ ਸਨ। ਜਿਸ ਦਿਨ ਕਮਰਸ਼ੀਅਲ ਸਿਲੰਡਰ ਦੇ ਭਾਅ ਵਧਾਏ ਗਏ ਸਨ। ਉਸ ਦਿਨ ਘਰੇਲੂ ਸਿਲੰਡਰਾਂ ਦੇ ਭਾਅ ‘ਚ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ।

ਉੱਥੇ ਹੀ ਕਮਰਸ਼ੀਅਲ ਸਿਲੰਡਰਾਂ ਦੇ ਭਾਅ 6 ਰੁਪਏ ਘਟਾਏ ਗਏ ਹਨ। ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। ਦਸੰਬਰ ‘ਚ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੇ ਭਾਅ ਦੋ ਵਾਰ ਵਧਾਏ ਸਨ। ਕੰਪਨੀ ਨੇ ਪਹਿਲਾਂ ਦੋ ਦਸੰਬਰ ਨੂੰ 50 ਰੁਪਏ ਦਾ ਵਾਧਾ ਕੀਤਾ ਸੀ।

ਇਸ ਤੋਂ ਬਾਅਦ ਫਿਰ ਤੋਂ 15 ਦਸੰਬਰ ਨੂੰ 50 ਰੁਪਏ ਫਿਰ ਵਧਾਏ ਗਏ ਸਨ। ਭਾਅ ਵਧਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਆਗਰਾ ‘ਚ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੇ ਭਾਅ 732 ਰੁਪਏ ਹੋ ਗਿਆ ਹੈ। ਜਦਕਿ ਪਹਿਲਾਂ ਇਸ ਦੀ ਕੀਮਤ 707 ਰੁਪਏ ਸੀ। ਉੱਥੇ ਹੀ ਪਟਨਾ ‘ਚ ਇਸ ਸਿਲੰਡਰ ਦੇ ਭਾਅ ਹੁਣ 817.50 ਰੁਪਏ ਹੋ ਗਿਆ ਹੈ।

Click to comment

Leave a Reply

Your email address will not be published.

Most Popular

To Top