News

ਕੇਂਦਰ ਸਰਕਾਰ ਨੇ ਪੰਜਾਬ ’ਚ ਭੇਜੀਆਂ ਕੇਂਦਰੀ ਟੀਮਾਂ

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਕੇਂਦਰੀ ਸਿਹਤ ਵਿਭਾਗ ਨੇ ਕਿਹਾ ਕਿ ਇਹਨਾਂ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

ਇਸ ਲਈ ਉਹਨਾਂ ਲਈ ਖ਼ਾਸ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜਿਹੀਆਂ ਕੇਂਦਰੀ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਤੇ ਛੱਤੀਸਗੜ੍ਹ ਭੇਜੀਆਂ ਗਈਆਂ ਸਨ। ਦਸ ਦਈਏ ਕਿ ਤਿੰਨ-ਤਿੰਨ ਮੈਂਬਰੀ ਇਹ ਟੀਮਾਂ ਕੋਵਿਡ-19 ਦੇ ਵਧੇਰੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਕੋਰੋਨਾ ਵਾਇਰਸ ਦੇ ਪ੍ਰੀਖਣ, ਇਸ ਨੂੰ ਅੱਗੇ ਵਧਣ ਤੋਂ ਰੋਕਣ ਤੇ ਇਸ ਤੇ ਕਾਬੂ ਪਾਉਣ ਵਿੱਚ ਮਦਦ ਕਰਨਗੇ।

ਵਿਭਾਗ ਮੁਤਾਬਕ ਕੇਂਦਰੀ ਟੀਮਾਂ ਸਮੇਂ ਤੇ ਨਿਯਮਾਂ ਦਾ ਪਾਲਣ ਨਾਲ ਸਬੰਧਤ ਚੁਣੌਤੀਆਂ ਤੇ ਨਜ਼ਰ ਰੱਖਣਗੀਆਂ। ਦਸ ਦਈਏ ਕਿ ਭਾਰਤ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ ਜੋ ਕੁੱਲ ਮਾਮਲਿਆਂ ਦਾ ਸਿਰਫ 4.85 ਫ਼ੀਸਦੀ ਹਨ।

ਦੇਸ਼ ਵਿੱਚ ਇਸ ਵਾਇਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ। ਕੇਂਦਰੀ ਵਿਭਾਗ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ।

Click to comment

Leave a Reply

Your email address will not be published. Required fields are marked *

Most Popular

To Top