Business

ਕੇਂਦਰ ਸਰਕਾਰ ਨੇ ਪੀਐਫ ਟੈਕਸ ਫ੍ਰੀ ਨਿਵੇਸ਼ ਦੀ ਵਧਾਈ ਹੱਦ

ਵਿੱਤੀ ਬਿੱਲ 2021 ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਜਿਸ ਵਿੱਚ ਸਰਕਾਰ ਨੇ ਕੁੱਝ ਸੋਧਾਂ ਵੀ ਕੀਤੀਆਂ ਸਨ। ਸਰਕਾਰ ਨੇ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਦੀ ਵਿਆਜ਼ ’ਤੇ ਛੋਟ ਮਿਲਣ ਦੀ ਹੱਦ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਹਾਲਾਂਕਿ ਇਹ ਸਿਰਫ ਉਸ ਸਥਿਤੀ ਵਿੱਚ ਹੈ ਜਿਸ ਵਿੱਚ ਮਾਲਕ ਦੁਆਰਾ ਪੀਐਫ ਦਾ ਯੋਗਦਾਨ ਨਹੀਂ ਪਾਇਆ ਜਾਂਦਾ।

Work Health Balance: How workplace productivity can be increased - The  Financial Express

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਨਾਲ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਕਰਨ ਵਾਲੇ ਸਿਰਫ 1 ਫ਼ੀਸਦੀ ਲੋਕਾਂ ’ਤੇ ਅਸਰ ਪਵੇਗਾ, ਕਿਉਂ ਕਿ ਬਾਕੀ ਲੋਕਾਂ ਦਾ ਪੀਐਫ ਵਿੱਚ ਯੋਗਦਾਨ 2.5 ਲੱਖ ਰੁਪਏ ਤੋਂ ਘੱਟ ਹੈ। ਜੇ ਤੁਸੀਂ ਅਪਣੇ ਈਪੀਐਫ ਖਾਤੇ ਵਿੱਚ 2.5 ਲੱਖ ਰੁਪਏ ਤੋਂ ਵੱਧ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਵੱਧ ਨਿਵੇਸ਼ ਦੀ ਵਿਆਜ ’ਤੇ ਟੈਕਸ ਦੇਣਾ ਪਵੇਗਾ ਕਿਉਂ ਕਿ ਉਸ ਵਿੱਚ ਮਾਲਕ ਵੀ ਯੋਗਦਾਨ ਦਿੰਦਾ ਹੈ।

ਉੱਥੇ ਹੀ ਜੇ ਵਾਲੰਟੀਅਰ ਪ੍ਰੋਵੀਡੈਂਟ ਫੰਡ ਯਾਨੀ ਵੀਪੀਐਫ ਅਤੇ ਪਬਲਿਕ ਪ੍ਰੋਵੀਡੈਂਟ ਫੰਡ ਯਾਨੀ ਪੀਪੀਐਫ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ 5 ਲੱਖ ਰੁਪਏ ਦੇ ਕੁੱਲ ਪੀਐਫ ਨਿਵੇਸ਼ ’ਤੇ ਮਿਲਣ ਵਾਲੀ  ਵਿਆਜ਼ ’ਤੇ ਟੈਕਸ ਛੋਟ ਪਾ ਸਕਦੇ ਹੋ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪ੍ਰੋਵੀਡੈਂਟ ਫੰਡ ’ਤੇ ਮਿਲਣ ਵਾਲੀ ਵਿਆਜ਼ ਤੇ ਲਾਏ ਗਏ ਟੈਕਸ ਨਾਲ ਸਿਰਫ਼ 1 ਫ਼ੀਸਦੀ  ਪ੍ਰੋਵੀਡੈਂਟ ਫੰਡ ਖਾਤਾਧਾਰਕਾਂ ’ਤੇ ਹੀ ਅਸਰ ਪਵੇਗਾ। ਬਾਕੀ ਖਾਤਧਾਰਕਾਂ ’ਤੇ ਇਸ ਟੈਕਸ   ਪ੍ਰਸਤਾਵ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂ ਕਿ ਉਹਨਾਂ ਦਾ ਸਾਲਾਨਾ ਪੀਐਫ ਯੋਗਦਾਨ ਢਾਈ ਲੱਖ ਰੁਪਏ ਤੋਂ ਘੱਟ ਹੈ।

Click to comment

Leave a Reply

Your email address will not be published.

Most Popular

To Top