News

ਕੇਂਦਰ ਸਰਕਾਰ ਨੇ ਝੋਨੇ ਦੀ ਫ਼ਸਲ ’ਤੇ ਵਧਾਈ ਐਮਐਸਪੀ

ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ ਲਈ ਵੱਖ-ਵੱਖ ਤਰੀਕੇ ਅਪਣਾ ਰਹੀ ਹੈ। ਸਰਕਾਰ ਨੇ ਝੋਨੇ ਦੀ ਫ਼ਸਲ ਤੇ ਨਿਊਨਤਮ ਸਮਰਥਨ ਮੁੱਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਫ਼ਸਲ ’ਤੇ ਐਮਐਸਪੀ ਵਿੱਚ 72 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ 1868 ਰੁਪਏ ਪ੍ਰਤੀ ਕੁਇੰਟਲ ਝੋਨਾ ਹੁਣ 1940 ਰੁਪਏ ਪ੍ਰਤੀ ਕੁਇੰਟਲ ਹੋ ਗਿਆ।

PM Narendra Modi to address nation at 5 PM today | India News – India TV

ਇਸ ਦੇ ਨਾਲ ਹੀ ਬਾਜਰੇ ’ਤੇ ਐਮਐਸਪੀ ਵਧਾ ਕੇ 2150 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2250 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਕਿਸਾਨ ਦੇ ਪੱਖ ਵਿੱਚ ਵੱਡੇ ਫ਼ੈਸਲੇ ਹੋਏ ਹਨ ਤਾਂ ਕਿ ਕਿਸਾਨਾਂ ਦੀ ਆਮਦਨੀ ਵਧ ਸਕੇ ਤੇ ਉਹਨਾਂ ਵਿੱਚ ਖੁਸ਼ਹਾਲੀ ਆ ਸਕੇ। ਐਮਐਸਪੀ 2018 ਤੋ ਲਾਗਤ ’ਤੇ 50% ਮੁਨਾਫ਼ਾ ਜੋੜ ਕੇ ਐਲਾਨਿਆ ਗਿਆ ਹੈ।

ਉਹਨਾਂ ਕਿਹਾ ਕਿ ਜਾਰੀ ਖਰੀਦ ਸਾਉਣੀ ਮਾਰਕੀਟਿੰਗ ਸੀਜ਼ਨ 2020-21 ਲਈ ਪਿਛਲੇ ਸਾਲ ਦੇ 736.36 LMT ਦੇ ਮੁਕਾਬਲੇ ਐਮਐਸਪੀ ਵਿੱਚ 813.11 LMT ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਸੀ ਜਿਸ ਨਾਲ ਜਾਰੀ ਕੀਤੇ KMS ਲਈ 120 ਲੱਖ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਹੈ। ਨਰਿੰਦਰ ਸਿੰਘ ਤੋਮਰ ਨੇ ਅੱਗੇ ਕਿਹਾ ਕਿ ਝੋਨਾ, ਬਾਜਰਾ ਅਤੇ ਅਰਹਰ ਦੀ ਐਮਐਸਪੀ ਵਿੱਚ ਵਾਧਾ ਕੀਤਾ ਗਿਆ ਹੈ।

ਪਿਛਲੇ ਦਿਨ ਜਦੋਂ ਰਿਫਰਮ ਬਾਰੇ ਗੱਲ ਹੋਈ ਸੀ ਤਾਂ ਐਮਐਸਪੀ ਨੂੰ ਲੈ ਕੇ ਬਹੁਤ ਗੱਲ ਹੋਈ ਸੀ। ਉਸ ਸਮੇਂ ਵੀ ਉਹਨਾਂ ਨੂੰ ਕਿਹਾ ਸੀ ਕਿ MSP ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਦੱਸ ਦਈਏ ਕਿ ਕਿਸਾਨਾਂ ਵੱਲੋਂ ਇਕ ਵਾਰ ਫਿਰ ਤੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਉਹ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨਗੇ। ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਵਿੱਚ ਸੁਧਾਰ ਕਰ ਸਕਦੇ ਹਨ ਪਰ ਰੱਦ ਨਹੀਂ ਕਰ ਸਕਦੇ।

Click to comment

Leave a Reply

Your email address will not be published.

Most Popular

To Top