News

ਕੇਂਦਰ ਸਰਕਾਰ ਨੂੰ ਸਤਾਉਣ ਲੱਗਾ ਕਿਸਾਨਾਂ ਦਾ ਡਰ, ਰੋਕੀਆਂ ਰੇਲਾਂ

ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਕਈ ਹਿੱਸਿਆਂ ਵਿੱਚ ਯਾਤਰੀ ਗੱਡੀਆਂ ਦੀ ਬਹਾਲੀ ਟਾਲ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫ਼ੈਸਲਾ ਦਿੱਲੀ ਚੱਲੋ ਅੰਦੋਲਨ ਕਰ ਕੇ ਲਿਆ ਗਿਆ ਹੈ। ਸਰਕਾਰ ਨੂੰ ਡਰ ਹੈ ਕਿ ਰੇਲਾਂ ਰਾਹੀਂ ਕਿਸਾਨ ਦਿੱਲੀ ਪਹੁੰਚ ਸਕਦੇ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਹੋਈ ਹੈ।

ਉੱਧਰ ਰੇਲਵੇ ਨੇ ਮਾਲਵੇ ਵਿੱਚ ਯਾਤਰੀ ਗੱਡੀਆਂ ਨਹੀਂ ਭੇਜੀਆਂ। ਮਾਲਵਾ ਕਿਸਾਨ ਸੰਘਰਸ਼ ਦਾ ਗੜ੍ਹ ਹੈ। ਹਰਿਆਣਾ ਵੱਲੋਂ ਹੱਦਾਂ ਸੀਲ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਖਦਸ਼ਾ ਸੀ ਕਿ ਕਿਸਾਨ ਰੇਲਾਂ ਰਾਹੀਂ ਦਿੱਲੀ ਪਹੁੰਚ ਸਕਦੇ ਹਨ। ਇਸ ਲਈ ਰੂਟਾਂ ਤੇ ਰੋਕ ਲਗਾ ਦਿੱਤੀ ਗਈ ਹੈ।  

ਇਸ ਬਾਰੇ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਜੀਐਮ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮਾਲ ਤੇ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਇੱਕਾ-ਦੁੱਕਾ ਮਾਰਗਾਂ ਨੂੰ ਛੱਡ ਕੇ ਮੁਕੰਮਲ ਰੂਪ ਵਿੱਚ ਬਹਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਲਵਾ ਇਲਾਕੇ ਵਿੱਚ ਰੇਲ ਬਹਾਲੀ ਲਈ ਉੱਤਰੀ ਰੇਲਵੇ ਦੇ ਦਫ਼ਤਰ ਨੂੰ ਤਜਵੀਜ਼ ਭੇਜੀ ਹੋਈ ਹੈ ਤੇ ਜਲਦੀ ਰੇਲ ਸੇਵਾ ਬਹਾਲ ਹੋ ਜਾਵੇਗੀ।

ਦਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਨਹੀਂ ਲੰਘਣ ਦਿੱਤਾ ਜਾਵੇਗਾ। ਪਰ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾ ਕੇ ਹੀ ਰਹਿਣਗੇ ਤੇ ਅਪਣਾ ਅੰਦੋਲਨ ਜਾਰੀ ਰੱਖਣਗੇ।

Click to comment

Leave a Reply

Your email address will not be published.

Most Popular

To Top