News

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਫ਼ਸਲ ਦੀ ਰਕਮ ਸਿੱਧੀ ਜਾਵੇਗੀ ਕਿਸਾਨਾਂ ਦੇ ਖਾਤੇ ’ਚ

ਕਿਸਾਨਾਂ ਦੇ ਅੰਦੋਲਨ ਦੌਰਾਨ ਸਰਕਾਰ ਨੇ ਉਹਨਾਂ ਦੇ ਹਿੱਤ ਵਿੱਚ ਵੱਡਾ ਫ਼ੈਸਲਾ ਲਿਆ ਹੈ। ਇਸ ਵਾਰ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰ ਕੇ ਦਸਿਆ ਕਿ ਕਿਸਾਨਾਂ ਨੂੰ ਉਪਜ ਦੀ ਕੀਮਤ ਸਿੱਧੇ ਉਹਨਾਂ ਦੇ ਬੈਂਕ ਅਕਾਉਂਟ ਵਿੱਚ ਮਿਲਣ ਨਾਲ ਪੂਰੇ ਦੇਸ਼ ਵਿੱਚ ਇਹ ਵਿਵਸਥਾ ਲਾਗੂ ਹੋ ਗਈ ਹੈ।

ਹੁਣ ਦੇਸ਼ ਭਰ ਦੇ ਕਿਸਾਨ ਉਪਜ ਨੂੰ ਐਮਐਸਪੀ ਤੇ ਵੇਚਣ ਤੋਂ ਬਾਅਦ ਸਿੱਧਾ ਪੈਸੇ ਅਪਣੇ ਖਾਤੇ ਵਿੱਚ ਪਾਉਣਗੇ। ਇਸ ਦਾ ਲਾਭ ਉਹਨਾਂ ਕਿਸਾਨਾਂ ਨੂੰ ਮਿਲੇਗਾ ਜਿਹਨਾਂ ਨੇ ਕਿਰਾਏ ਦੀ ਜ਼ਮੀਨ ਤੇ ਖੇਤੀ ਕਰਦੇ ਹਨ। ਪੰਜਾਬ ਵਿੱਚ ਕਿਸਾਨਾਂ ਨੂੰ ਉਪਜ ਦੀ ਕੀਮਤ ਸਿੱਧੇ ਉਹਨਾਂ ਦੇ ਬੈਂਕ ਅਕਾਉਂਟ ਵਿੱਚ ਮਿਲਣ ਨਾਲ ਇਹ ਵਿਵਸਥਾ ਪੂਰੇ ਦੇਸ਼ ਵਿੱਚ ਲਾਗੂ ਹੋ ਗਈ ਹੈ।

ਦਸ ਦਈਏ ਕਿ ਕੇਂਦਰੀ ਵਿੱਤੀ ਵਿਭਾਗ ਨੇ ਸਰਕਾਰੀ ਖਰੀਦ ਨੂੰ ਪਾਰਦਰਸ਼ੀ ਬਣਾਉਣ ਲਈ ਸਿੱਧੇ ਬੈਂਕ ਖਾਤੇ ਵਿੱਚ ਭੁਗਤਾਨ ਦਾ ਨਿਯਮ ਬਣਾ ਦਿੱਤਾ ਹੈ, ਜੋ ਕਿ ਪੰਜਾਬ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਸਾਲ 2018 ਅਤੇ 2019 ਦੌਰਾਨ ਪੰਜਾਬ ਨੂੰ ਕੇਂਦਰ ਵੱਲੋਂ ਪੱਤਰ ਲਿਖਿਆ ਗਿਆ ਪਰ ਪੰਜਾਬ ਨੇ ਇਸ ਵਿਵਸਥਾ ਦੇ ਅਸਮਰੱਥਾ ਜਤਾਈ ਹੈ।

Click to comment

Leave a Reply

Your email address will not be published. Required fields are marked *

Most Popular

To Top