Punjab

ਕੇਂਦਰ ਸਰਕਾਰ ਦਾ ਐਲਾਨ, 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ

ਕੋਵਿਡ 19 ਕਾਰਨ ਭਾਰਤ ਦੇ ਪੂਰੇ ਸਕੂਲਾਂ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਪਰ ਹੁਣ ਸਰਕਾਰ ਨੇ ਵੱਖ-ਵੱਖ ਗੇੜਾਂ ਤਹਿਤ ਸਕੂਲਾਂ ਨੂੰ ਖੋਲ੍ਹਣਾ ਜਾਰੀ ਕਰ ਦਿੱਤਾ ਹੈ। ਅਨਲੌਕ 5 ਤਹਿਤ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

21 ਸਤੰਬਰ ਤੋਂ ਸੂਬਿਆਂ ਨੂੰ ਨੌਵੀਂ ਤੋਂ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਹੁਣ ਸਾਰੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਿੱਖ ਮੰਤਰਾਲੇ ਨੇ ਸਕੂਲ ਤੇ ਉੱਚ ਵਿੱਦਿਆ ਅਦਾਰੇ ਖੋਲ੍ਹਣ ਬਾਬਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਸ਼ੰਭੂ ਬਾਰਡਰ ’ਤੇ ਭਾਰੀ ਗਿਣਤੀ ‘ਚ ਪਹੁੰਚੇ ਕਿਸਾਨ, ਕਲਾਕਾਰ ਵੀ ਲੈ ਰਹੇ ਨੇ ਵਧ ਚੜ੍ਹ ਕੇ ਹਿੱਸਾ

ਸਕੂਲ ਖੋਲ੍ਹਣ ਲਈ ਮਾਪਦੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਬੇਸ਼ੱਕ ਸਕੂਲ, ਕਾਲਜ ਖੋਲ੍ਹਣ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਹਿਦਾਇਤਾਂ ਦੇ ਮੁਤਾਬਕ ਅਜੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਵਿਦਿਆਰਥੀ ਆਨਲਾਈਨ ਕਲਾਸ ਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ।

ਅਕਾਲੀ ਦਲ ਬੁਰੇ ਫ਼ਸੇ, ਭਾਜਪਾ ਨੇ ਕੀਤਾ ਵੱਡਾ ‘ਧਮਾਕਾ’

ਵਿਦਿਆਰਥੀ ਮਾਪਿਆਂ ਦੀ ਲਿਖਤੀ ਇਜਾਜ਼ਤ ਨਾਲ ਹੀ ਸਕੂਲ ਆ ਸਕਦੇ ਹਨ। ਉਨ੍ਹਾਂ ‘ਤੇ ਹਾਜ਼ਰੀ ਦਾ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਸਿਹਤ ਤੇ ਸੁਰੱਖਿਆ ਲਈ ਸਿੱਖਿਆ ਵਿਭਾਗ ਦੇ ਮਾਪਦੰਡ ਦੇ ਆਧਾਰ ‘ਤੇ ਸੂਬੇ ਆਪਣੇ SOP ਤਿਆਰ ਕਰਨਗੇ। ਇਸ ਤੋਂ ਇਲਾਵਾ ਕਾਲਜ ਜਾਂ ਉੱਚ ਵਿਦਿਅਕ ਅਦਾਰਿਆਂ ਦੇ ਖੋਲ੍ਹਣ ਬਾਰੇ ਫੈਸਲਾ ਉੱਚ ਸਿੱਖਿਆ ਵਿਭਾਗ ਲਵੇਗਾ। ਇੱਥੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਪਹਿਲ ਦਿੱਤੀ ਜਾਵੇ।

Click to comment

Leave a Reply

Your email address will not be published. Required fields are marked *

Most Popular

To Top