News

ਕੇਂਦਰ ਸਰਕਾਰ ਦਾ ਐਲਾਨ, ਹੁਣ ਆਯੁਰਵੈਦ ਦੇ ਡਾਕਟਰ ਵੀ ਕਰ ਸਕਣਗੇ ਸਰਜਰੀ

ਆਯੁਰਵੈਦ ਦੀ ਡਿਗਰੀ ਪ੍ਰਾਪਤ ਡਾਕਟਰ ਹੁਣ ਜਨਰਲ ਅਤੇ ਆਰਥੋਪੀਡਿਕ ਸਰਜਰੀ ਦੇ ਨਾਲ ਹੀ ਅੱਖ, ਕੰਨ ਅਤੇ ਗਲੇ ਦੀ ਸਰਜਰੀ ਕਰ ਸਕਣਗੇ। ਸੈਂਟਰ ਕੌਂਸਲ ਆਫ ਇੰਡੀਆ ਮੈਡੀਕਲ ਅਨੁਸਾਰ ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੀਜੀ ਦੇ ਵਿਦਿਆਰਥੀਆਂ ਨੂੰ ਸਰਜਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

Portrait of a young female doctor using a digital tablet in a hospital

ਆਯੁਰਵੈਦ ਦੇ ਵਿਦਿਆਰਥੀਆਂ ਨੂੰ ਅਜੇ ਵੀ ਸਰਜਰੀ ਬਾਰੇ ਪੜ੍ਹਾਇਆ ਤਾਂ ਜਾਂਦਾ ਸੀ ਪਰ ਇਸ ਬਾਰੇ ਕੋਈ ਸਪੱਸ਼ਟ ਦਿਸ਼ਾ ਨਿਰਦੇਸ਼ ਨਹੀਂ ਸੀ ਕਿ ਉਹ ਸਰਜਰੀ ਕਰ ਸਕਦੇ ਹਨ ਜਾਂ ਨਹੀਂ। ਸਰਕਾਰ ਵੱਲੋਂ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਆਯੁਰਵੈਦ ਦੇ ਡਾਕਟਰ ਦੀ ਸਰਜਰੀ ਕਰ ਸਕਣਗੇ।

ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਆਯੁਰਵੈਦ ਦੇ ਪੀਜੀ ਦੇ ਵਿਦਿਆਰਥੀਆਂ ਨੂੰ ਅੱਖ, ਨੱਕ, ਕੰਨ, ਗਲੇ ਦੇ ਨਾਲ-ਨਾਲ ਸਰਜਰੀ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਇਹਨਾਂ ਵਿਦਿਆਰਥੀਆਂ ਨੂੰ ਅਨੇਕਾਂ ਸਰਜਰੀਆਂ ਦਾ ਅਧਿਕਾਰ ਹੋਵੇਗਾ।

ਕੇਂਦਰ ਸਰਕਾਰ ਦੇ ਆਯੁਰਵੈਦ ਦੇ ਸਾਬਕਾ ਸਲਾਹਕਾਰ ਡਾ.ਐਸ.ਕੇ ਸ਼ਰਮਾ ਨੇ ਸਰਕਾਰ ਦੇ ਇਸ ਫ਼ੈਸਲੇ ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਇਕ ਮੀਲ ਪੱਥਰ ਦਸਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਇਸ ਸਮੇਂ ਸਰਜਨਾਂ ਦੀ ਕਮੀ ਹੈ ਤੇ ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਵਿੱਚ ਸਰਜਨਾਂ ਦੀ ਘਾਟ ਦੂਰ ਹੋ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top