ਕੇਂਦਰ ਸਰਕਾਰ ਕਿਸਾਨਾਂ ਨੂੰ ਖ਼ਤਮ ਕਰ ਕੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਨੇ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਤੋਂ ਪੰਜਾਬ ਵਿੱਚ 3 ਦਿਨਾਂ ਰੈਲੀ ਸ਼ੁਰੂ ਹੋ ਚੁੱਕੀ ਹੈ। ਰਾਹੁਲ ਗਾਂਧੀ ਦੇ ਮੋਗਾ ਵਿਖੇ ਰੈਲੀ ‘ਚ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਉਹ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨਗੇ।

ਰਾਹੁਲ ਗਾਂਧੀ ਨੇ ਆਖਿਆ ਕਿ ਅੱਜ ਦੇਸ਼ ਨੂੰ ਸਰਕਾਰ ਨਹੀਂ ਸਗੋਂ ਅੰਬਾਨੀ-ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ, ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਨੂੰ ਕਿਸਾਨਾਂ ਦਾ ਐੱਮ. ਐੱਸ. ਪੀ. ਖਤਮ ਕਰਕੇ ਸਿੱਧਾ-ਸਿੱਧਾ ਉਨ੍ਹਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਮੰਡੀ ’ਚ ਕਿਸਾਨਾਂ ਦਾ ਹਾਲ-ਬੇਹਾਲ, ਹੋ ਰਹੀ ਖੱਜਲ ਖੁਆਰੀ
ਉਹਨਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਇਹਨਾਂ ਕਾਨੂੰਨਾਂ ਨੂੰ ਹਫੜਾ-ਦਫੜੀ ਵਿੱਚ ਪਾਸ ਕਰਾਉਣ ਦੀ ਕੀ ਜਲਦੀ ਸੀ ਅਤੇ ਜੇ ਜ਼ਰੂਰੀ ਵੀ ਸੀ ਤਾਂ ਇਸ ਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਚਰਚਾ ਕਿਉਂ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਐਲਾਨ, 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ
ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਇਹਨਾਂ ਬਿੱਲਾਂ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਪਰ ਜੇਕਰ ਕਿਸਾਨ ਹੀ ਖੁਸ਼ ਨਹੀਂ ਹਨ ਤਾਂ ਇਹਨਾਂ ਕਾਨੂੰਨਾਂ ਦਾ ਕੀ ਫ਼ਾਇਦਾ? ਉਹਨਾਂ ਨਰਿੰਦਰ ਮੋਦੀ ਬਾਰੇ ਕਿਹਾ ਕਿ ਉਹ 6 ਸਾਲ ਤੋਂ ਲਗਾਤਾਰ ਝੂਠ ਬੋਲ ਰਹੇ ਹਨ।
ਪਹਿਲਾਂ ਨੋਟ ਬੰਦੀ ਕੀਤੀ ਅਤੇ ਕਿਹਾ ਕਿ ਕਾਲਾ ਧੰਨ ਵਾਪਸ ਆਵੇਗਾ, ਫਿਰ ਜੀ. ਐੱਸ. ਟੀ. ਨਾਲ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਗਰੀਬਾਂ ਨੂੰ ਖ਼ਤਮ ਕੀਤਾ ਗਿਆ। ਕੋਰੋਨਾ ਕਾਲ ਵਿੱਚ ਵੀ ਉਦਯੋਗਪਤੀਆਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਪਰ ਗਰੀਬਾਂ ਨੂੰ ਮਦਦ ਨਹੀਂ ਦਿੱਤੀ ਗਈ।
ਰਾਹੁਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਅਤੇ ਪੈਸੇ ‘ਤੇ ਦੋ ਤਿੰਨ ਅਰਬ ਪਤੀਆਂ ਦੀ ਅੱਖ ਹੈ ਜਿਸ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਅਡਾਨੀ-ਅੰਬਾਨੀ ਵਰਗੇ ਉਦਯੋਗਪਤੀ ਹੀ ਜੀਵਨ ਦੇ ਰਹੇ ਹਨ ਕਿਉਂਕਿ ਮੋਦੀ ਉਨ੍ਹਾਂ ਲਈ ਜ਼ਮੀਨ ਤਿਆਰ ਕਰਦੇ ਹਨ ਅਤੇ ਉਹ ਮੀਡੀਆ ਵਿਚ 24 ਘੰਟੇ ਮੋਦੀ ਦਾ ਚਿਹਰਾ ਦਿਖਾਉਂਦੇ ਹਨ।
