ਕੇਂਦਰ ਵੱਲੋਂ ਨਵੇਂ ਹੁਕਮ ਜਾਰੀ, ਭਾਰਤ ਆਉਣ ਵਾਲੇ ਯਾਤਰੀਆਂ ਨੂੰ ਹੁਣ ਨਹੀਂ ਹੋਣਾ ਪਵੇਗਾ ਕੁਆਰੰਟੀਨ

ਭਾਰਤ ਆਉਣ ਵਾਲੇ ਯਾਤਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਯਾਤਰੀਆਂ ਲਈ ਕੁਆਰੰਟੀਨ ਕੀਤੇ ਜਾਣ ਦੀ ਰਾਹਤ ਸੋਮਵਾਰ ਤੋਂ ਖ਼ਤਮ ਹੋ ਗਈ ਹੈ। ਹਾਲਾਂਕਿ ਯਾਤਰੀਆਂ ਨੂੰ ਅਜੇ ਵੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਸਰਕਾਰ ਨੇ ਪਿਛਲੇ ਹਫ਼ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਸੋਧੀ ਹੋਈ ਗਾਈਡਲਾਈਨ ਜਾਰੀ ਕੀਤੀ ਸੀ।

ਵਿਦੇਸ਼ੀ ਯਾਤਰੀਆਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੋਵੇਗਾ। ਜੇ ਉਹਨਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਵਾਇਆ ਹੈ ਤਾਂ ਉਹਨਾਂ ਨੂੰ ਭਾਰਤ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਕੋਵਿਡ-19 ਟੈਸਟ ਕਰਾਉਣਾ ਪਵੇਗਾ। ਇਸ ਤੋਂ ਬਾਅਦ ਹੀ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਾ ਪਵੇਗਾ।
ਇਸ ਦੇ ਨਾਲ ਹੀ ਇਹਨਾਂ ਨੂੰ ਕੋਰੋਨਾ ਦੀ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਦਿਖਾਉਣੀ ਪਵੇਗੀ। ਐਂਟੀਜੇਨ ਜਾਂ ਕੋਰੋਨਾ ਦਾ ਕੋਈ ਹੋਰ ਟੈਸਟ ਵੈਧ ਨਹੀਂ ਹੋਵੇਗਾ। ਇਹ ਸਹੂਲਤ ਜਾਂ ਛੋਟ ਸਿਰਫ ਉਹਨਾਂ ਦੇਸ਼ਾਂ ਦੇ ਯਾਤਰੀਆਂ ਲਈ ਉਪਲੱਬਧ ਹੋਵੇਗੀ ਜਿਹਨਾਂ ਨਾਲ ਭਾਰਤ ਨੇ ਕੋਰੋਨਾ ਵੈਕਸੀ ਦੇ ਸਬੰਧ ਵਿੱਚ WHO ਨਾਲ ਸਮਝੌਤਾ ਕੀਤਾ ਹੈ।
ਸਿਹਤ ਵਿਭਾਗ ਨੇ 20 ਅਕਤੂਬਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਇਹ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ। ਭਾਰਤ ਆਉਣ ਤੋਂ 7 ਦਿਨਾਂ ਬਾਅਦ ਇਹਨਾਂ ਯਾਤਰੀਆਂ ਦਾ ਫਿਰ ਕੋਰੋਨਾ ਟੈਸਟ ਹੋਵੇਗਾ। ਜੇ ਇਹ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਹਨਾਂ ਨੂੰ ਅਗਲੇ 7 ਦਿਨਾਂ ਵਿੱਚ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰਨੀ ਪਵੇਗੀ।
