ਕੇਂਦਰ ਨੇ ਪੰਜਾਬ ਨੂੰ ਭੇਜੀਆਂ ਲੱਖਾਂ ਨੈਨੋ ਯੂਰੀਆ ਦੀਆਂ ਬੋਤਲਾਂ! ਕਿਸਾਨਾਂ ਲਈ ਮੁਸੀਬਤ ਬਣਿਆ ਨੈਨੋ ਯੂਰੀਆ

ਨੈਨੋ ਯੂਰੀਆ ਕਿਸਾਨਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਉਹਨਾਂ ਨੂੰ ਨੈਨੋ ਯੂਰੀਆ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀਏਪੀ ਤੇ ਯੂਰੀਆ ਖਾਦ ਖ਼ਰੀਦਣ ਸਮੇਂ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਜਦੋਂ ਕਿਸਾਨ ਆਪਣੀ ਫ਼ਸਲ ਵਿੱਚ ਖਾਦ ਪਾਉਣ ਲਈ ਦੁਕਾਨਦਾਰ ਕੋਲ ਜਾਂਦਾ ਹੈ ਤਾਂ ਦੁਕਾਨਦਾਰ ਉਸ ਨਾਲ ਵਾਧੂ ਦਵਾਈਆਂ ਖਰੀਦਣ ਦੀ ਸ਼ਰਤ ਰੱਖ ਦਿੰਦਾ ਹੈ।
ਜੇ ਕਿਸਾਨ ਸ਼ਰਤ ਨਹੀਂ ਮੰਨਦਾ ਤਾਂ ਉਸ ਨੂੰ ਕਾਦ ਦੇਣ ਤੋਂ ਕੋਰਾ ਜਵਾਬ ਮਿਲ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਜਦੋਂ ਉਹ ਬੇਵੱਸ ਹੋ ਕੇ ਆਪਣੀ ਪਿੰਡ ਦੀ ਸਹਿਕਾਰੀ ਸਭਾ ਵਿੱਚੋਂ ਖਾਦ ਲੈ ਕੇ ਆਪਣੀ ਸਮੱਸਿਆ ਦਾ ਹੱਲ ਕਰਨਾ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਸਹਿਕਾਰੀ ਸਭਾ ਵੱਲੋਂ ਵੀ ਆਪਣੀ ਮਜ਼ਬੂਰੀ ਦੱਸ ਕੇ ਨੈਨੋ ਯੂਰੀਆ ਤਰਲ ਦਿੱਤਾ ਜਾਣ ਲੱਗ ਪਿਆ ਹੈ।
ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਦੋ ਸੌ ਲੱਖ ਨੈਨੋ ਯੂਰੀਆ ਬੋਤਲਾਂ ਅਕਤੂਬਰ ਮਹੀਨੇ ਵਿੱਚ ਭੇਜੀਆਂ ਗਈਆਂ ਹਨ ਜੋ ਖਰੀਦ ਨਾ ਹੋਣ ਕਾਰਨ ਇਫ਼ਕੋ ਤੋਂ ਯੂਰੀਆ ਖਾਦ ਦੀ ਗੱਡੀ ਮੰਗਵਾਉਂਦੀ ਹੈ ਤਾਂ ਇਫਕੋ ਵੱਲੋਂ ਯੂਰੀਆ ਖਾਦ ਦੇ ਭਰੇ ਟਰੱਕ ਨਾਲ150 ਦੇ ਕਰੀਬ ਨੈਨੋ ਯੂਰੀਆ ਤਰਲ ਧੱਕੇ ਨਾਲ ਦੇ ਦਿੱਤੀਆਂ ਜਾਂਦੀਆਂ ਹਨ।
ਇਸ ਲਈ ਜਦੋਂ ਕਿਸਾਨ ਯੂਰੀਆ ਖਾਦ ਲੈਣ ਸਹਿਕਾਰੀ ਸਭ ਕੋਲ ਜਾਂਦਾ ਹੈ ਤਾਂ ਉਹ ਕਿਸਾਨ ਨੂੰ ਛੇ ਥੈਲਿਆਂ ਪਿੱਛੇ ਇੱਕ ਨੈਨੋ ਯੂਰੀਆ ਤਰਲ ਵੇਚਣ ਦੀ ਆਪਣੀ ਮਜ਼ਬੂਰ ਦੱਸਦੇ ਹਨ ਤੇ ਫਿਰ ਕਿਸਾਨ ਨੂੰ ਬੇਲੋੜਾ ਖਾਦ ਤਰਲ ਪਦਾਰਥ ਖਰੀਦਣਾ ਪੈਂਦਾ ਹੈ।