ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ 689.50 ਕਰੋੜ ਮਾਲੀਆ ਘਾਟਾ ਗ੍ਰਾਂਟ ਦੀ ਅੱਠਵੀਂ ਕਿਸ਼ਤ

 ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ 689.50 ਕਰੋੜ ਮਾਲੀਆ ਘਾਟਾ ਗ੍ਰਾਂਟ ਦੀ ਅੱਠਵੀਂ ਕਿਸ਼ਤ

ਕੇਂਦਰ ਸਰਕਾਰ ਵੱਲੋਂ 2022-23 ਲਈ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਮਾਲੀਆ ਘਾਟਾ ਗ੍ਰਾਂਟ ਦੀ ਅੱਠਵੀਂ ਕਿਸ਼ਤ ਜਾਰੀ ਕੀਤੀ ਗਈ ਹੈ। ਇਸ ਤਹਿਤ ਪੰਜਾਬ ਨੂੰ 689.50 ਕਰੋੜ ਰੁਪਏ ਮਿਲੇ ਹਨ। ਪੰਜਾਬ ਲਈ ਮਾਲੀ ਘਾਟੇ ਵਾਲੀ ਗ੍ਰਾਂਟ ਦੀ ਕੁੱਲ ਰਕਮ 5516 ਕਰੋੜ ਰੁਪਏ ਹੈ।

PM Modi congratulates Punjab Chief Minister Bhagwant Mann; Best wishes for  Biren Singh, Pramod Sawant | PM Modi congratulates Punjab New Chief  Minister Bhagwant Mann | PiPa News

ਕੇਂਦਰ ਸਰਕਾਰ ਨੇ 14 ਸੂਬਿਆਂ ਨੂੰ ਅੱਠਵੀਂ ਕਿਸ਼ਤ ਵਜੋਂ ਕੁੱਲ 86201 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ, ਜਦਕਿ ਚਾਲੂ ਵਿੱਤੀ ਸਾਲ ਵਿੱਚ ਸੂਬਿਆਂ ਨੂੰ ਹੁਣ ਤੱਕ ਜਾਰੀ ਕੀਤੀ ਕੁੱਲ ਮਾਲੀ ਘਾਟਾ ਗ੍ਰਾਂਟ ਵਧ ਕੇ 57467.33 ਕਰੋੜ ਰੁਪਏ ਹੋ ਗਈ ਹੈ।

15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਮੰਗਲਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਦੁਆਰਾ ਜਾਰੀ ਕੀਤੀ ਗਈ ਮਾਲ ਘਾਟਾ ਗ੍ਰਾਂਟ (ਪੀਡੀਆਰਡੀ) ਦੀ ਅੱਠਵੀਂ ਮਾਸਿਕ ਕਿਸ਼ਤ ਜਾਰੀ ਕੀਤੀ ਗਈ ਹੈ। ਪੰਦਰਵੇਂ ਵਿੱਤ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਸਾਲ 2022-23 ਲਈ ਗ੍ਰਾਂਟ ਦੀ ਰਕਮ 14 ਰਾਜਾਂ ਨੂੰ 12 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਵੇ।

ਅੱਠਵੀਂ ਕਿਸ਼ਤ ਜਾਰੀ ਹੋਣ ਨਾਲ, ਰਾਜਾਂ ਨੂੰ ਜਾਰੀ ਕੀਤੀ ਮਾਲੀਆ ਘਾਟੇ ਦੀ ਗ੍ਰਾਂਟ ਦੀ ਕੁੱਲ ਰਕਮ ਸਾਲ 2022-23 ਵਿੱਚ ਵਧ ਕੇ 57,467.33 ਕਰੋੜ ਰੁਪਏ ਹੋ ਗਈ। ਸੰਵਿਧਾਨ ਦੀ ਧਾਰਾ 275 ਦੇ ਤਹਿਤ ਰਾਜਾਂ ਨੂੰ ਮਾਲੀਆ ਘਾਟੇ ਦੀਆਂ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਗ੍ਰਾਂਟ ਰਾਸ਼ੀ ਰਾਜਾਂ ਦੇ ਮਾਲੀਆ ਖਾਤਿਆਂ ਵਿੱਚ ਪਾੜੇ ਨੂੰ ਪੂਰਾ ਕਰਨ ਲਈ ਵਿੱਤ ਕਮਿਸ਼ਨ ਦੀਆਂ ਸਬੰਧਤ ਸਿਫ਼ਾਰਸ਼ਾਂ ਅਨੁਸਾਰ ਜਾਰੀ ਕੀਤੀ ਜਾਂਦੀ ਹੈ।

Leave a Reply

Your email address will not be published.