News

ਕੇਂਦਰ ਨੇ ਕੇਜਰੀਵਾਲ ਨੂੰ ਘੇਰਿਆ, ਹੁਣ ਤਾਂ ਪਰਾਲੀ ਨਹੀਂ ਸੜ ਰਹੀ, ਫਿਰ ਵੀ ਦਿੱਲੀ ’ਚ ਪ੍ਰਦੂਸ਼ਣ?

ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਨੇ ਬਹੁਤ ਕਦਮ ਚੁੱਕੇ ਹਨ। ਪ੍ਰਦੂਸ਼ਣ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਵਾ ਦਾ ਮਿਆਰ ਹਾਲੇ ਵੀ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਹੈ, ਜਦਕਿ ਹੁਣ ਤਾਂ ਪਰਾਲੀ ਸੜਨਾ ਬੰਦ ਹੋ ਚੁੱਕੀ ਹੈ।

ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਬਾਇਓਮਾਸ ਸਾੜਨ ਤੇ ਧੂੜ ਜਿਹੇ ਪ੍ਰਦੂਸ਼ਣ ਕਾਰਨਾਂ ਤੇ ਕਾਰਵਾਈ ਕਰਨ ਲਈ ਕਿਹਾ ਹੈ।

ਇਸ ਦੌਰਾਨ ਦਿੱਲੀ ਸਰਕਾਰ ਦੇ ਡਾਇਲੌਗ ਤੇ ਡਿਵੈਲਪਮੈਂਟ ਕਮਿਸ਼ਨ ਤੇ ਵਿਧੀ ਸੈਂਟਰ ਫਾਰ ਲੀਗਲ ਪਾਲਿਸੀ ਨੇ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਸਹਿਮਤੀ ਪੱਤਰ ਅਨੁਸਾਰ ਦੋਵੇਂ ਸੰਸਥਾਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਸਮੱਸਿਆ ਨਾਲ ਨਜਿੱਠਣ ਲਈ ਨੀਤੀ ਤੇ ਕਾਨੂੰਨੀ ਸੁਧਾਰਾਂ ਦਾ ਸੁਝਾਅ ਦੇਣ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਲਈ ਮਿਲ ਕੇ ਕੰਮ ਕਰਨਗੇ।

ਡੀਡੀਸੀਡੀ ਦੇ ਉਪ ਮੁਖੀ ਜਸਮੀਨ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਕਈ ਇਨਕਲਾਬੀ ਕਦਮ ਚੁੱਕੇ ਹਨ। ਜਿਸ ਵਿੱਚ ਪਰਾਲੀ ਦੇ ਹੱਲ ਲਈ ਪੂਸਾ ਇੰਸਟੀਚਿਊਟ ਵੱਲੋਂ ਵਿਕਸਿਤ ਵਾਯੋ ਡੀਕੰਪੋਜ਼ਰ ਤਕਨੀਕ ਦੀ ਵਰਤੋਂ ਦਿੱਲੀ ਇਲੈਕਟ੍ਰਿਕ ਵਹੀਕਲਜ਼ ਪਾਲਿਸੀ ਤੇ ਔਡ-ਈਵਨ ਸਕੀਮ ਜਿਹੇ ਪ੍ਰਮੁੱਖ ਕਦਮ ਸ਼ਾਮਲ ਹਨ।

ਕੱਲ੍ਹ ਵੀਰਵਾਰ ਨੂੰ ਹਵਾ ਦੇ ਮਿਆਰ ਦਾ ਸੂਚਕ ਅੰਕ 341 ਦਰਜ ਕੀਤਾ ਗਿਆ ਸੀ, ਜਦ ਕਿ ਬੁੱਧਵਾਰ ਨੂੰ 24 ਘੰਟਿਆਂ ਦਾ ਔਸਤ AQI 373 ਸੀ। ਅਗਲੇ ਦੋ ਦਿਨਾਂ ਅੰਦਰ ਦਿੱਲੀ ’ਚ ਹਵਾ ਦਾ ਪੱਧਰ ਹੋਰ ਖ਼ਰਾਬ ਹੋਵੇਗਾ ਕਿਉਂਕਿ ਹਵਾਵਾਂ ਸ਼ਾਂਤ ਹਨ।  

Click to comment

Leave a Reply

Your email address will not be published. Required fields are marked *

Most Popular

To Top