News

ਕੇਂਦਰੀ, ਸੂਬੇ ਤੇ ਪ੍ਰਾਈਵੇਟ ਹਸਪਤਾਲਾਂ ਲਈ ਕੋਵੀਸ਼ੀਲਡ ਦੀਆਂ ਕੀਮਤਾਂ ਹੋਈਆਂ ਫਿਕਸ

ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਉੱਥੇ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ 21 ਅਪ੍ਰੈਲ ਨੂੰ ਕੋਰੋਨਾਵਾਇਰਸ ਟੀਕੇ ਦੀ ਕੀਮਤ ਤੈਅ ਕੀਤੀ ਹੈ। ਕੰਪਨੀ ਹੁਣ ਇਹਨਾਂ ਦਵਾਈਆਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਵੇਚ ਸਕੇਗੀ।

Covishield Prices Govt of India directives vaccine Rs 400 per dose state  governments Rs 600 private hospitals SII

ਸੂਬਾ ਸਰਕਾਰ ਇਹਨਾਂ ਦਵਾਈਆਂ ਨੂੰ 400 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਖਰੀਦ ਸਕਣਗੀਆਂ। ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਕ ਖੁਰਾਕ ਲਈ 600 ਰੁਪਏ ਦੇਣੇ ਪੈਣਗੇ। ਕੇਂਦਰ ਸਰਕਾਰ ਨੂੰ ਇਹ 150 ਰੁਪਏ ਪ੍ਰਤੀ ਖੁਰਾਕ ਮਿਲੇਗੀ। ਦਸ ਦਈਏ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾ ਲਵਾ ਸਕਣਗੇ।

ਸਰਕਾਰ ਨੇ ਟੀਕਾਕਰਨ ਮੁਹਿੰਮ ਵਿੱਚ ਢਿੱਲ ਦਿੱਤੀ ਹੈ ਤੇ ਸੂਬਿਆਂ, ਨਿੱਜੀ ਹਸਪਤਾਲਾਂ ਤੇ ਸਨਅਤੀ ਅਦਾਰਿਆਂ ਨੂੰ ਟੀਕੇ ਨਿਰਮਾਤਾਵਾਂ ਤੋਂ ਸਿੱਧੀ ਖੁਰਾਕ ਖਰੀਦਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਉੱਥੇ ਹੀ ਸੀਰਮ ਇੰਸਟੀਚਿਊਟ ਦੇ ਸੀਈਓ ਆਦਰ ਪੂਨਾਵਾਲਾ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ਲਈ ਉਹ ਟੀਕਿਆਂ ਦੀ ਉਤਪਾਦਨ ਸਮਰੱਥਾ ਵਧਾਉਣਗੇ।

ਉਹਨਾਂ ਦੀ ਸਮਰੱਥਾ ਦਾ 50 ਫ਼ੀ ਸਦੀ ਭਾਰਤ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਦਿੱਤਾ ਜਾਵੇਗਾ ਅਤੇ ਬਾਕੀ 50 ਫ਼ੀ ਸਦੀ ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲ ਲਈ ਰੱਖਿਆ ਜਾਵੇਗਾ। ਸਰਕਾਰ ਨੇ ਐਸਆਈਆਈ ਅਤੇ ਭਾਰਤ ਬਾਇਓਟੈਕ ਨੂੰ ਭਵਿੱਖ ਦੀ ਸਪਲਾਈ ਲਈ ਅਗੇਤੀ 4,500 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਐਸਆਈਆਈ ਪਹਿਲਾਂ ਤੋਂ ਨਿਰਧਾਰਤ 150 ਰੁਪਏ ਪ੍ਰਤੀ ਖੁਰਾਕ ਦੀ ਕੀਮਤ ‘ਤੇ 20 ਕਰੋੜ ਦੀ ਖੁਰਾਕ ਸਰਕਾਰ ਨੂੰ ਦੇਵੇਗੀ। 

Click to comment

Leave a Reply

Your email address will not be published.

Most Popular

To Top