ਕੇਂਦਰੀ ਬਜਟ 2022 ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਬਦਲ ਜਾਵੇਗੀ ਸਿੱਖਿਆ ਖੇਤਰ ਦੀ ਸੂਰਤ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰੀ ਬਜਟ 2022 ਵਿੱਚ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਪ੍ਰੋਗਰਾਮ ਦੌਰਾਨ 2022 ਦੇ ਬਜਟ ਵਿੱਚ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਗੱਲਾਂ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦਾ ਮੁੱਢ ਹੈ। ਉਹਨਾਂ ਕਿਹਾ ਕਿ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਕਰਨ ਦਾ ਮਤਲਬ ਹੈ। ਭਾਰਤ ਦੇ ਭਵਿੱਖ ਨੂੰ ਮਜ਼ਬੂਤ ਕਰਨਾ। ਇਸੇ ਸੋਚ ਨਾਲ ਸਾਲ 2022 ਦੇ ਬਜਟ ਵਿੱਚ ਸਿੱਖਿਆ ਦੇ ਖੇਤਰ ਵਿੱਚ 5 ਗੱਲਾਂ ਤੇ ਜ਼ੋਰ ਦਿੱਤਾ ਗਿਆ।

ਕੁਆਲਟੀ ਐਜੂਕੇਸ਼ਨ ਦੇ ਪਹਿਲੇ ਸਰਵ-ਵਿਆਪੀਕਰਨ, ਸਾਡੀ ਸਿੱਖਿਆ ਪ੍ਰਣਾਲੀ ਦੇ ਵਿਸਥਾਰ, ਇਸ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਿੱਖਿਆ ਖੇਤਰ ਦੀ ਸਮਰੱਥਾ ਨੂੰ ਵਧਾਉਣ ਲਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।
ਹੁਨਰ ਵਿਕਾਸ ਦੇਸ਼ ਵਿੱਚ ਇੱਕ ਡਿਜ਼ੀਟਲ ਸਕਿੱਲ ਈਕੋਸਿਸਟਮ ਬਣਾਉਣ, ਉਦਯੋਗ ਦੀ ਮੰਗ ਮੁਤਾਬਕ ਹੁਨਰ ਵਿਕਾਸ ਅਤੇ ਉਦਯੋਗ ਸਬੰਧਾਂ ਨੂੰ ਸੁਧਾਰਨ ਤੇ ਧਿਆਨ ਦਿੱਤਾ ਗਿਆ ਹੈ।
ਤੀਜਾ ਮਹੱਤਵਪੂਰਨ ਪਹਿਲੂ ਸ਼ਹਿਰੀ ਅਤੇ ਡਿਜ਼ਾਈਨ ਹੈ। ਜਿਸ ਨਾਲ ਭਾਰਤ ਦਾ ਜੋ ਪੁਰਾਤਨ ਅਨੁਭਵ ਅਤੇ ਗਿਆਨ ਹੈ, ਨੂੰ ਅੱਜ ਸਾਡੀ ਸਿੱਖਿਆ ਵਿੱਚ ਸ਼ਾਮਲ ਕੀਤਾ ਜਾਵੇ।
ਅੰਤਰਰਾਸ਼ਟੀਕਰਨ ਹੈ, ਭਾਰਤ ’ਚ ਵਰਲਡ ਕਲਾਸ ਵਿਦੇਸ਼ੀ ਯੂਨੀਵਰਸਿਟੀਆਂ ਆਉਣ, ਜੋ ਸਾਡੇ ਉਦਯੋਗਿਕ ਖੇਤਰ ਹਨ, ਜਿਵੇਂ ਗਿਫਟ ਸਿਟੀ ਅਤੇ ਫਿਨਟੈਕ ਸੰਸਥਾਵਾਂ ਨੂੰ ਵੀ ਉਤਸ਼ਾਹਤ ਕੀਤਾ ਗਿਆ ਹੈ।
ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕਸ ਹਨ। ਇਨ੍ਹਾਂ ਸਾਰਿਆਂ ਕੋਲ ਰੁਜ਼ਗਾਰ ਦੀ ਬੇਅੰਤ ਸੰਭਾਵਨਾ ਹੈ ਅਤੇ ਇਕ ਵਿਸ਼ਾਲ ਗਲੋਬਲ ਮਾਰਕੀਟ ਹੈ।
ਪੀਐਮ ਮੋਦੀ ਨੇ ਕਿਹਾ ਕਿ ਈ-ਵਿਦਿਆ, ਵਨ ਕਲਾਸ ਵਨ ਚੈਨਲ, ਡਿਜ਼ੀਟਲ ਬੈਲਸ, ਡਿਜ਼ੀਟਲ ਯੂਨੀਵਰਸਿਟੀ ਅਜਿਹੀ ਐਜੂਕੇਸ਼ਨਲ ਬੁਨਿਆਦੀ ਢਾਂਚਾ ਨੌਜਵਾਨਾਂ ਨੂੰ ਬਹੁਤ ਮਦਦ ਕਰਨ ਵਾਲਾ ਹੈ। ਇਸ ਨਾਲ ਭਾਰਤ ਦੇ ਸਮਾਜਿਕ-ਆਰਥਿਕ ਸੈਟਅਪ ਵਿੱਚ ਪਿੰਡਾਂ, ਗਰੀਬ, ਪਿਛੜੇ ਵਰਗ, ਆਦਿਵਾਸੀ, ਸਾਰਿਆਂ ਨੂੰ ਸਿੱਖਿਆ ਦੇ ਬਿਹਤਰ ਹੱਲ ਹੋਵੇਗਾ।
