ਕੇਂਦਰੀ ਖੇਤੀਬਾੜੀ ਵਿਭਾਗ ਨੇ ਪਤੰਜਲੀ ਸਮੇਤ ਤਿੰਨ ਹੋਰ ਸੰਸਥਾਵਾਂ ਨਾਲ ਕੀਤਾ ਸਮਝੌਤਾ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਹੈ। ਇਸੇ ਤਹਿਤ ਖੇਤੀਬਾੜੀ ਵਿਭਾਗ ਨੇ ਚਾਰ ਪ੍ਰਾਈਵੇਟ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ। ਇਹਨਾਂ ਸੰਸਥਾਵਾਂ ਵਿੱਚ ਬਾਬਾ ਰਾਮਦੇਵ ਨਾਲ ਜੁੜੀ ਸੰਸਥਾ ਪਤੰਜਲੀ ਜੈਵ ਇੰਸਟੀਚਿਊਟ ਸ਼ਾਮਲ ਹੈ। ਇਸ ਵਿੱਚ ਪਤੰਜਲੀ ਕੰਪਨੀ ਦਾ ਵੀ ਨਾਮ ਸ਼ਾਮਲ ਹੈ। ਬਹੁ ਰਾਸ਼ਟਰੀ ਕੰਪਨੀ ਐਮਾਜ਼ੋਨ ਵੈਬ ਸਰਵਿਸਿਜ਼, ਈਐਸਆਰਆਈ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਐਗਰੀ ਬਾਜ਼ਾਰ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਹੋਇਆ ਹੈ।

ਇਹ ਅਦਾਰਿਆਂ ਨਾਲ ਇੱਕ ਸਾਲ ਲਈ ਸਮਝੌਤਾ ਕੀਤਾ ਗਿਆ ਹੈ। ਇਸ ਦੇ ਉਦੇਸ਼ ਕਿਸਾਨਾਂ ਲਈ ਡਾਟਾਬੇਸ ਦੀ ਵਰਤੋਂ ਕਰ ਕੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨਾ ਹੈ। ਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਪ੍ਰਬੰਧਨ ਤੇ ਕਿਸਾਨ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਲਈ ਪਤੰਜਲੀ ਬਾਇਓਸਰਚ ਇੰਸਟੀਚਿਊਟ ਨਾਲ ਇੱਕ ਸਮਝੌਤਾ ਹਸਤਾਖਰ ਹੋਇਆ ਹੈ। ਇਹਨਾਂ ਦਾ ਉਤਰਾਖੰਡ ਦਾ ਹਰਿਦੁਆਰ, ਉੱਤਰ ਪ੍ਰਦੇਸ਼ ਦਾ ਹਮੀਰਪੁਰ ਤੇ ਮੱਧ ਪ੍ਰਦੇਸ਼ ਦਾ ਮੋਰੈਨਾ ਜ਼ਿਲ੍ਹਾ ਸ਼ਾਮਲ ਹੈ।
ਉੱਥੇ ਹੀ ਖੇਤੀਬਾੜੀ ਬਾਜ਼ਾਰ ਤੇ ਵੈਲਿਊ ਚੇਨ ਵਿੱਚ ਡਿਜ਼ੀਟਲ ਸੇਵਾਵਾਂ ਤੇ ਪ੍ਰਣਾਲੀਆਂ ਬਣਾਉਣ ਲਈ ਐਮਾਜ਼ੋਨ ਵੈਬ ਸੇਵਾਵਾਂ ਨਾਲ ਇੱਕ ਸਮਝੌਤਾ ਹੋਇਆ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਵਿੱਚ ਡਿਜੀਟਲਾਈਜ਼ੇਸ਼ਨ ਦੀ ਮਹੱਤਤਾ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਏਕੀਕ੍ਰਿਤ ਕਿਸਾਨੀ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ।
ਇਸ ਡਾਟਾਬੇਸ ਵਿੱਚ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਖੇਤੀ ਸੈਕਟਰ ਲਈ ਇੱਕ ਡਿਜ਼ੀਟਲ ਈਕੋ-ਸਿਸਟਮ ਬਣਾਈ ਜਾ ਸਕੇ। ਹੁਣ ਤਕ ਲਗਭਗ 5 ਕਰੋੜ ਕਿਸਾਨਾਂ ਦੇ ਵੇਰਵਿਆਂ ਦਾ ਡਾਟਾਬੇਸ ਤਿਆਰ ਕੀਤਾ ਗਿਆ ਹੈ।
