ਕੁੱਤੇ ਦੇ ਗਲ ’ਚ ਰੱਸਾ ਪਾ ਕੇ ਕਾਰ ਨਾਲ ਘੜੀਸਣ ਦੀ ਵੀਡੀਓ ਵਾਇਰਲ, ਮੁਲਜ਼ਮ ਖਿਲਾਫ਼ ਕਾਰਵਾਈ ਦੀ ਮੰਗ

 ਕੁੱਤੇ ਦੇ ਗਲ ’ਚ ਰੱਸਾ ਪਾ ਕੇ ਕਾਰ ਨਾਲ ਘੜੀਸਣ ਦੀ ਵੀਡੀਓ ਵਾਇਰਲ, ਮੁਲਜ਼ਮ ਖਿਲਾਫ਼ ਕਾਰਵਾਈ ਦੀ ਮੰਗ

ਕੁੱਤੇ ਦੇ ਗਲ ਵਿੱਚ ਰੱਸੀ ਬੰਨ੍ਹ ਕੇ ਉਸ ਨੂੰ ਕਾਰ ਨਾਲ ਘਸੀਟਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਰਾਜਸਥਾਨ ਦੇ ਜੋਧਪੁਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ ਚਲਾਉਣ ਵਾਲਾ ਇੱਕ ਡਾਕਟਰ ਹੈ। ਡਾਕਟਰ ਨੇ ਇੱਕ ਰੱਸੀ ਨਾਲ ਕੁੱਤੇ ਨੂੰ ਬੰਨ੍ਹਿਆ ਤੇ ਫਿਰ ਕਾਰ ਨੂੰ ਚਲਾਉਂਦੇ ਹੋਏ ਕੁੱਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ। ਇਹ ਪੂਰੀ ਘਟਨਾ ਇੱਕ ਸੜਕ ਦੀ ਹੈ।

ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਡਾਕਟਰ ਕਿਵੇਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਇੱਕ ਰਾਹਗੀਰ ਨੇ ਬਣਾਈ ਹੈ ਤੇ ਉਸ ਨੇ ਕਾਰ ਨੂੰ ਰੋਕ ਕੇ ਕੁੱਤੇ ਦੀ ਮਦਦ ਵੀ ਕੀਤੀ।

ਇਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕੁੱਤੇ ਨੂੰ ਪਟੇ ਤੋਂ ਬਾਹਰ ਕੱਢਿਆ ਤੇ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਉਸ ਡਾਕਟਰ ਦੀ ਪਛਾਣ ਰਜਨੀਸ਼ ਗਲਵਾ ਵਜੋਂ ਹੋਈ ਹੈ ਤੇ ਉਹ ਜਿਸ ਕੁੱਤੇ ਨੂੰ ਘੁੰਮਾ ਰਿਹਾ ਸੀ ਉਹ ਆਵਾਰਾ ਕੁੱਤਾ ਸੀ ਜੋ ਕਿ ਉਸ ਦੇ ਘਰ ਕੋਲ ਹੀ ਰਹਿੰਦਾ ਸੀ। ਉਸ ਨੂੰ ਦੂਰ ਕਰਨ ਲਈ ਡਾਕਟਰ ਨੇ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ।

Leave a Reply

Your email address will not be published.