News

ਨੌਜਾਵਨਾਂ ਨੇ ਲਾਲ ਕਿਲ੍ਹੇ ‘ਤੇ ਲਹਿਰਾਇਆ ਕੇਸਰੀ ਝੰਡਾ, ਦਿੱਲੀ ਪੁਲਿਸ ਨੇ ਉਤਾਰਿਆ ਲਾਲ ਕਿਲ੍ਹੇ ਤੋਂ ਝੰਡਾ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਕਿਸਾਨ ਵਲੋਂ ਦਿੱਲੀ ’ਚ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ। ਹਾਲਾਂਕਿ ਬਾਅਦ ’ਚ ਪੁਲਿਸ ਵਲੋਂ ਇਹ ਝੰਡਾ ਉਤਾਰ ਦਿੱਤਾ ਗਿਆ ਪਰ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਕੁੱਝ ਨੌਜਵਾਨਾਂ ਵੱਲੋਂ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ ਗਿਆ ਹੈ।

National Herald: Live News Today, India News, Top Headlines, Political and  World News

ਦੱਸ ਦੇਈਏ ਕਿ ਲਾਲ ਕਿਲ੍ਹਾ ਕੰਪਲੈਕਸ ’ਚ ਵੱਡੀ ਗਿਣਤੀ ’ਚ ਅੰਦੋਲਨਕਾਰੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ।

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੱਜ 62ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਯਾਨੀ ਕਿ 26 ਜਨਵਰੀ ਨੂੰ ਟਰੈਕਟਰ ਰੋਸ ਮਾਰਚ ਕੱਢ ਰਹੇ ਹਨ।

Click to comment

Leave a Reply

Your email address will not be published.

Most Popular

To Top