ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ। ਅਰਵਿੰਦ ਕੇਜਰੀਵਾਲ ਵਲੋਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਕੀਤੀ ਪ੍ਰੈੱਸ ਵਾਰਤਾ ਵਿਚ ਐਲਾਨ ਕੀਤਾ ਗਿਆ।

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਪੰਜਾਬ ਵਿਚ ਹਰ ਪਾਸੇ ਰਹੇਗੀ ਖੁਸ਼ਹਾਲੀ ਰਹੇਗੀ। ਸਭ ਨੂੰ ਇਨਸਾਫ਼ ਦਿੱਤਾ ਜਾਵੇਗਾ। ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਅੰਮ੍ਰਿਤਸਰ ਦੀ ਧਰਤੀ ਤੋਂ ਰੈਵੂਲੇਸ਼ਨ ਦੀ ਸ਼ੁਰੂਆਤ ਹੋਵੇਗੀ। ਲੋਕਾਂ ਦੀ ਪਾਵਰ ਲੋਕਾਂ ਕੋਲ ਰਹੇਗੀ। ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਦੇ ਮਾਸਟਰ ਮਾਇੰਡ ਖੁਲ੍ਹੇਆਮ ਘੁੰਮ ਰਹੇ ਹਨ। ਆਮ ਆਦਮੀ ਪਾਰਟੀ ਨੇਤਾਵਾਂ ਦੀ ਪਾਰਟੀ ਨਹੀਂ ਹੈ। ਸਾਨੂੰ ਰਾਜਨੀਤੀ ਕਰਨੇ ਨਹੀਂ ਆਉਂਦੀ , ਅਸੀ ਸਮਾਜ ਲਈ ਆਏ ਹਾਂ। ਬਰਗਾੜੀ ਦੇ ਮਾਸਟਰ ਮਾਇੰਡ ਨੂੰ ਸਜਾ ਦਵਾਵਾਂਗੇ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਕੁਰਸੀ ਲਈ ਲੀਡਰ ਕੁੱਤੇ ਬਿੱਲੀਆਂ ਵਾਂਗ ਲੜ ਰਹੇ ਹਨ। ਉਹਨਾਂ ਦੀ ਪਾਰਟੀ ਰਾਜਨੀਤੀ ਨਹੀਂ ਕਰੇਗੀ, ਲੋਕਾਂ ਦੇ ਹਿੱਤਾਂ ਲਈ ਕੰਮ ਕਰੇਗੀ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਸਮਾਜ ਦਾ ਹੀ ਹੋਵੇਗਾ। ਫਿਲਹਾਲ ਉਹਨਾਂ ਨੇ ਨਾਮ ਸਪੱਸ਼ਟ ਨਹੀਂ ਕੀਤਾ ਪਰ ਉਹਨਾਂ ਭਰੋਸਾ ਦਵਾਇਆ ਹੈ ਕਿ ਉਹ ਬਹੁਤ ਜਲਦ ਨਾਮ ਜ਼ਾਹਰ ਕਰ ਦੇਣਗੇ।
