News

ਕੁੰਵਰ ਵਿਜੇ ਪ੍ਰਤਾਪ ਲੜਨਗੇ ਅਗਾਮੀ ਵਿਧਾਨ ਸਭਾ ਚੋਣਾਂ: ਮਜੀਠੀਆ

ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਸਿਆਸਤ ਵਿੱਚ ਖਲਬਲੀ ਮਚੀ ਹੋਈ ਹੈ। ਕੁੰਵਰ ਵਿਜੇ ਦੇ ਅਸਤੀਫ਼ੇ ਨੇ ਸਿਆਸਤ ਨੂੰ ਇਕ ਨਵਾਂ ਮੋੜ ਦੇ ਦਿੱਤਾ ਹੈ। ਇਸੇ ਬਾਬਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਲਿਆ।

ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ‘ਚਲਾਕ ਲੂੰਬੜੀ’ ਕਿਹਾ। ਉਹਨਾਂ ਅੱਗੇ ਕਿਹਾ ਕਿ, “ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿੱਚ ਜਾਣਾ ਹੈ ਤੇ ਚੋਣ ਲੜਨੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਦੱਸੇ ਐਸਆਈਟੀ ਕਿਸ ਨੇ ਬਣਾਈ ਸੀ?” ਪ੍ਰਬੋਧ ਕੁਮਾਰ ਨੂੰ ਐਸਆਈਟੀ ਦਾ ਮੁਖੀ ਲਾਇਆ ਹੈ।

ਪ੍ਰਬੋਧ ਕੁਮਾਰ ਨੇ ਡੀਜੀਪੀ ਨੂੰ ਚਿੱਠੀ ਲਿਖੀ ਕਿ ਇਹ ਮਨਮਰਜ਼ੀਆਂ ਕਰਦਾ ਹੈ। ਇਸ ਦੇ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਨੇ ਇਸ ਦੀ ਕਾਰਜਸ਼ੈਲੀ ਤੇ ਇਤਰਾਜ਼ ਜਤਾਏ ਹਨ। ਉਹਨਾਂ ਕਿਹਾ ਕਿ, “ਕੈਪਟਨ ਜਾਂ ਤਾਂ ਇਹ ਕਹਿ ਦੇਣ ਕਿ ਦਿਨਕਰ ਗੁਪਤਾ ਨਾਲਾਇਕ ਹਨ।” ਇਸ ਤੋਂ ਇਲਾਵਾ ਉਹਨਾਂ ਨੇ ਨਵਜੋਤ ਸਿੱਧੂ ਤੇ ਸਵਾਲ ਚੁੱਕਦਿਆਂ ਕਿਹਾ ਕਿ, “ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟਾਇਮਿੰਗ ਦੇਖੋ।

ਸਿੱਧੂ ਨੂੰ ਪਹਿਲਾਂ ਤਾਂ ਬਰਗਾੜੀ ਦਾ ਚੇਤਾ ਨਹੀਂ ਸੀ ਤੇ ਹੁਣ ਬਰਗਾੜੀ ਯਾਦ ਆ ਗਿਆ। ਜਿਸ ਦੀ ਸਰਕਾਰ ਬਣਦੀ ਹੈ ਇਹ ਦੋਵੇਂ ਪਤੀ-ਪਤਨੀ ਉੱਧਰ ਚਲੇ ਜਾਂਦੇ ਹਨ।” ਉਹਨਾਂ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਜਲੂਸ ਕੱਢਿਆ ਪਿਆ ਹੈ। ਵਿਧਾਨ ਸਭਾ ਵਿੱਚ ਵੀ ਇਹ ਮੁੱਦਿਆ ਚੁੱਕਿਆ ਗਿਆ ਸੀ। ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਵੀ ਸਰਕਾਰ ਦੇ ਹੱਥ ਹਨ।

Click to comment

Leave a Reply

Your email address will not be published. Required fields are marked *

Most Popular

To Top