News

ਕੁੰਭ ਮੇਲੇ ’ਚ ਕੋਰੋਨਾ ਨੇ ਮਚਾਈ ਹਾਹਾਕਾਰ, ਵਾਪਸ ਪਰਤ ਰਹੇ ਸ਼ਰਧਾਲੂ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬ ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 1185 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਠੀਕ ਹੋਣ ਵਾਲਿਆਂ ਦੀ ਗਿਣਤੀ 135302 ਹੈ।

Why the Kumbh Mela is an economic blessing

ਪਿਛਲੇ ਸਾਲ 30 ਸਤੰਬਰ ਨੂੰ ਦੇਸ਼ ਵਿੱਚ 1100 ਤੋਂ ਵੱਧ ਲੋਕਾਂ ਨੇ ਅਪਣੀ ਜਾਨ ਗੁਆਈ ਸੀ। ਉੱਥੇ ਹੀ ਕੁੰਭ ਮੇਲੇ ਵਿੱਚ ਇੰਨੇ ਕੇਸ ਸਾਹਮਣੇ ਆਉਣ ਮਗਰੋਂ ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਬਾਰੇ ਜਤਾਇਆ ਖੌਫ ਸੱਚ ਸਾਬਤ ਹੋਣ ਲਗਿਆ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਘਾਤਕ ਹੋ ਸਕਦਾ ਹੈ।

ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪ੍ਰੈਲ ਦੌਰਾਨ ਹੀ 1700 ਤੋਂ ਵੱਧ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੇ ਨਾਲ ਹੀ ਕੇਂਦਰ ਤੇ ਉੱਤਰਾਖੰਡ ਸਰਕਾਰ ਤੇ ਸਵਾਲ ਉੱਠਣ ਲਗੇ ਹਨ। ਸਰਕਾਰ ਲਈ ਸਭ ਤੋਂ ਵੱਡੀ ਸਮੱਸਿਆ ਆਕਸੀਜਨ ਤੇ ਇਲਾਜ ਲਈ ਜ਼ਰੂਰੀ ਉਪਕਰਨ ਬਣ ਗਏ ਹਨ। ਕਈ ਰਿਪੋਰਟਾਂ ਆਈਆਂ ਹਨ ਕਿ ਲੋਕ ਆਕਸੀਜਨ ਤੇ ਇਲਾਜ ਦੀ ਕਮੀ ਨਾਲ ਮਰ ਰਹੇ ਹਨ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਤੁਰੰਤ ਤਿੰਨ ਵੱਡੇ ਫੈਸਲੇ ਲਏ ਹਨ।

Click to comment

Leave a Reply

Your email address will not be published. Required fields are marked *

Most Popular

To Top