News

ਕੁਸੁਮ ਨੂੰ ਬਹਾਦਰੀ ਲਈ ਮਿਲੇਗਾ 51000 ਦਾ ਇਨਾਮ, ਲੁਟੇਰਿਆਂ ਦੀ ਆਈ ਸ਼ਾਮਤ

Kusum

ਜਲੰਧਰ: ਡੀਸੀ ਧਨਸ਼ਾਮ ਥੋਰੀ ਨੇ ਕੁਸੁਮ ਦੀ ਬਹਾਦਰੀ ਲਈ 51000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਨਾਮ ਕਾਰਪੋਰੇਟ ਸੋਸ਼ਲ ਸਿਸਪਾਂਸਿਬਿਲਿਟੀ ਫੰਡ ਵੱਲੋਂ ਦਿੱਤਾ ਜਾਵੇਗਾ। ਡੀਸੀ ਨੇ ਇਹ ਵੀ ਕਿਹਾ ਕਿ ਪ੍ਰਸ਼ਾਸ਼ਨ ਜਲੰਧਰ ਵਿਚ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਕੁਸੁਮ ਦੇ ਨਾਮ ਤੇ ਸ਼ੁਰੂ ਕਰੇਗਾ। ਉੱਥੇ ਹੀ ਹੋਰ ਲੜਕੀਆਂ ਨੂੰ ‘ਦਾਦੀ ਦੀ ਲਾਡਲੀ’ ਆਨਲਾਈਨ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਉਹ ਲੜਕੀਆਂ ਅਪਣੀਆਂ ਕਹਾਣੀਆਂ ਸਾਂਝੀਆਂ ਕਰ ਸਕਣ ਕਿ ਕਿਵੇਂ ਉਹਨਾਂ ਦੀ ਦਾਦੀ ਉਹਨਾਂ ਦਾ ਸਮਰਥਨ ਕਰਦੀ ਹੈ।

ਉਹਨਾਂ ਕਿਹਾ ਕਿ ਬਹਾਦਰ ਤਿੰਨ ਲੜਕੀਆਂ ਨੂੰ 10000 ਰੁਪਏ, 5000 ਰੁਪਏ ਅਤੇ 2000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਕੁਸੁਮ ਦੇ ਪਰਿਵਾਰ ਨੇ ਉਸ ਨੂੰ ਐਨਸੀਸੀ ਅਤੇ ਤਾਈਕਵਾਂਡੋ ਲਈ ਪ੍ਰੇਰਿਤ ਕੀਤਾ ਜਿਸ ਨੇ ਉਹਨਾਂ ਵਿਚ ਵਿਸ਼ਵਾਸ ਪੈਦਾ ਕੀਤਾ ਅਤੇ ਉਸ ਨੇ ਬਾਂਹ ਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਘਟਨਾ ਦੌਰਾਨ ਬਹਾਦਰੀ ਦਿਖਾਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਸੁਮ ਦੇ ਨਾਮ ‘ਤੇ ਬਣੇ ਮੈਸਕੋਟ ਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ।

ਅਵਿਨਾਸ਼ ਦੇ ਨਾਲ ਵਿਨੋਦ ਕੁਮਾਰ ਗੀਕਾ ਦੀ ਭਾਲ ਵਿੱਚ ਪੁਲਿਸ ਨੇ ਰਾਮਾਮੰਡੀ ਦੀ ਰੇਲਵੇ ਕਲੋਨੀ ਵਿੱਚ ਛਾਪਾ ਮਾਰਿਆ। ਉਥੋਂ ਪੁਲਿਸ ਨੂੰ ਪਤਾ ਲੱਗਿਆ ਕਿ ਵਿਨੋਦ ਦੇ ਪਰਿਵਾਰ ਨੇ ਕੁਆਰਟਰ ਖਾਲੀ ਕਰ ਦਿੱਤੇ ਸਨ, ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪੁਲਿਸ ਨੂੰ ਮੁਹੱਲੇ ਤੋਂ ਵਿਨੋਦ ਦੀ ਫੋਟੋ ਮਿਲੀ ਹੈ। ਵਿਨੋਦ ਕੋਲ ਇਕ ਬਾਈਕ ਵੀ ਹੈ। ਪੁਲਿਸ ਵਿਨੋਦ ਦੀ ਫੈਮਿਲੀ ਨੂੰ ਟ੍ਰੈਸ ਕਰ ਰਹੀ ਹੈ ਤਾਂ ਕਿ ਉਹਨਾਂ ਦੁਆਰਾ ਵਿਨੋਦ ਤਕ ਪਹੁੰਚਿਆ ਜਾ ਸਕੇ।

ਪੰਜਾਬ ਦੇ ਸੀਐਮ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ! ਈਡੀ ਅਤੇ ਆਮਦਨ ਵਿਭਾਗ ਨੇ ਘੇਰਿਆ

ਜ਼ਿਕਰਯੋਗ ਹੈ ਕਿ ਕੁਸੁਮ ਦੀ ਬਹਾਦਰੀ ਨਾਲ ਇਕ ਲੁਟੇਰਾ ਫੜਿਆ ਗਿਆ ਜਦਕਿ ਦੂਜਾ ਫਰਾਰ ਹੋ ਗਿਆ ਸੀ। ਐਤਵਾਰ ਨੂੰ ਕੁਸੁਮ ਦੀ ਬਹਾਦਰੀ ਨਾਲ ਲੁਟੇਰਾ ਆਸ਼ੂ ਫੜਿਆ ਗਿਆ ਜੋ ਕਿ 7 ਸਨੈਚਿੰਗ ਕਰ ਚੁੱਕਾ ਸੀ। ਉਹ ਜੁਲਾਈ ਵਿਚ ਜ਼ਮਾਨਤ ਤੇ ਆਇਆ ਹੋਇਆ ਸੀ। ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾ ਜੀ ਨਗਰ ਦੇ ਰਹਿਣ ਵਾਲੇ ਲੁਟੇਰੇ ਅਵਿਨਾਸ਼ ਨੇ ਮੰਨਿਆ ਸੀ ਕਿ ਉਸ ਦੀ ਜੇਲ੍ਹ ਵਿਚ ਵਿਨੋਦ ਨਾਲ ਦੋਸਤੀ ਹੋਈ ਸੀ। ਵਿਨੋਦ ਵੀ ਸਨੈਚਿੰਗ ਦੇ ਤਿੰਨ ਕੇਸਾਂ ਵਿਚ ਜੇਲ੍ਹ ਤੋਂ ਬੇਲ ਤੇ ਆਇਆ ਸੀ। ਏਸੀਪੀ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਜਲਦ ਪੁਲਿਸ ਗੀਕਾ ਨੂੰ ਵੀ ਫੜ ਲਵੇਗੀ।  

Click to comment

Leave a Reply

Your email address will not be published.

Most Popular

To Top