Main

ਕੁਸੁਮ ਦੇ ਦੂਜੇ ਦੋਸ਼ੀ ਨੇ ਵੀ CIA ਅੱਗੇ ਟੇਕੇ ਗੋਡੇ, ਹੁਣ ਨਹੀਂ ਬਚਦਾ ਦੋਸ਼ੀ

Kusum

ਪਿਛਲੇ ਦਿਨੀਂ ਜਲੰਧਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਲੜਕੀ ਕੁਸੁਮ ਕੋਲੋਂ ਦੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਪਰ ਉਸ ਲੜਕੀ ਦੇ ਹੌਂਸਲੇ ਅੱਗੇ ਲੁਟੇਰੇ ਵੀ ਹਾਰ ਗਏ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਹੁਣ ਬਹਾਦਰ ਕੁਸੁਮ ਦੇ ਕੇਸ ‘ਚ ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ/1 ਰਾਹੀਂ ਲਗਾਤਾਰ ਸਨੈਚਰ ਦੇ ਪਰਿਵਾਰ ‘ਤੇ ਪਾਏ ਜਾ ਰਹੇ ਦਬਾਅ ਕਾਰਨ ਹੁਸ਼ਿਆਰਪੁਰ ‘ਚ ਜਾ ਕੇ ਸਨੈਚਰ ਨੇ ਸਰੰਡਰ ਕਰ ਦਿੱਤਾ। ਇਹ ਸਨੈਚਰ ਵਿਨੋਦ ਕੁਮਾਰ ਪੁੱਤਰ ਯਸ਼ ਪਾਲ ਵਾਸੀ ਰੇਲਵੇ ਕਲੋਨੀ ਦਾ ਹੈ, ਜੋ ਫਰਾਰ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਕੁਸੁਮ ਨਾਲ ਸਨੈਚਿੰਗ ਕੀਤੀ ਸੀ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਸ ਮਾਮਲੇ ‘ਚ ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਦੀ ਡਿਊਟੀ ਲਾਈ ਗਈ ਸੀ। ਹਰਮਿੰਦਰ ਸਿੰਘ ਨੇ ਮੁਲਜ਼ਿਮ ਦੀ ਭਾਲ ਕਰਦੇ ਹੋਏ 2 ਸਤੰਬਰ ਨੂੰ ਮੁਲਜ਼ਿਮ ਦੇ ਪਰਿਵਾਰ ਦੇ ਘਰ ਛਾਪੇਮਾਰੀ ਕੀਤੀ। ਜਲੰਧਰ ਪੁਲਿਸ ਦੇ ਦਬਾਅ ਕਰ ਕੇ ਮੁਲਜ਼ਿਮ ਦੇ ਮਾਮੇ ਸਮੇਤ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਪੇਸ਼ ਕਰਨ ਦੀ ਗੱਲ ਕਹੀ ਪਰ ਸੀ. ਆਈ. ਏ. ਜਲੰਧਰ ਦਾ ਖ਼ੌਫ਼ ਵੇਖਦੇ ਹੋਏ ਮੁਲਜ਼ਿਮ ਵਿਨੋਦ ਕੁਮਾਰ ਨੇ ਹੁਸ਼ਿਆਰਪੁਰ ਦੇ ਥਾਣੇ ‘ਚ ਮਾਡਲ ਟਾਊਨ ‘ਚ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ। ਜਲੰਧਰ ਪੁਲਿਸ ਛੇਤੀ ਹੀ ਮੁਲਜ਼ਿਮ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਵੇਗੀ। ਉੱਧਰ ਲੜਕੀ ਨੇ ਦਸਿਆ ਕਿ ਉਹ ਅਪਣੇ ਘਰ ਜਾ ਰਹੀ ਸੀ ਤੇ ਉਸ ਸਮੇਂ ਦੋ ਵਿਅਕਤੀ ਮੋਟਰਸਾਈਕਲ ਤੇ ਉਸ ਦਾ ਪਿੱਛਾ ਕਰ ਰਹੇ ਸੀ।

ਸੁਮੇਧ ਸੈਣੀ ਦਾ ਹੁਣ ਬਚਣਾ ਹੋਰ ਵੀ ਮੁਸ਼ਕਿਲ! ਆ ਗਿਆ ਇਕ ਹੋਰ ਚਸ਼ਮਦੀਦ ਗਵਾਹ

ਲੜਕੀ ਨੇ ਅਪਣੇ ਪਾਪਾ ਨੂੰ ਕਾਲ ਕਰਨ ਲਈ ਜਦੋਂ ਫੋਨ ਕੱਢਿਆ ਤਾਂ ਉਹਨਾਂ ਨੇ ਫੋਨ ਖੋਹ ਲਿਆ ਤੇ ਲੜਕੀ ਉਹਨਾਂ ਦੇ ਪਿੱਛੇ ਦੌੜ ਪਈ। ਇਸ ਦੌਰਾਨ ਉਹਨਾਂ ਵਿਚ ਝੜਪ ਹੋਈ ਤੇ ਲੁਟੇਰੇ ਵਿਅਕਤੀ ਨੇ ਲੜਕੀ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰੇ ਦੇ ਹੱਥ ਵਿਚ ਤਿੱਖਾ ਹਥਿਆਰ ਸੀ ਜੋ ਕਿ ਲੜਕੀ ਦੇ ਹੱਥ ਤੇ ਵਜਿਆ। ਉਸ ਤੋਂ ਬਾਅਦ ਪੁਲਿਸ ਵੱਲੋਂ ਲੁਟੇਰਿਆਂ ‘ਚੋਂ ਇੱਕ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ ਅਤੇ ਦੂਜਾ ਨੌਜਵਾਨ ਫਰਾਰ ਹੋ ਗਿਆ ਸੀ। ਦੱਸ ਦਈਏ ਕਿ ਪੀੜਤ ਲੜਕੀ ਨੂੰ ਨਜ਼ਦੀਕ ਰਹਿੰਦੇ ਲੋਕਾਂ ਵੱਲੋਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਪੀੜਤ ਲੜਕੀ ਦੇ ਹੱਥ ਦਾ ਆਪਰੇਸ਼ਨ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top