ਕੁਲਤਾਰ ਸੰਧਵਾਂ ਦੇ ਸੁਰੱਖਿਆ ਕਰਮੀ ਨੇ ਮਾਰੇ ਟਰੱਕ ਡਰਾਈਵਰ ਦੇ ਥੱਪੜ, ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ

 ਕੁਲਤਾਰ ਸੰਧਵਾਂ ਦੇ ਸੁਰੱਖਿਆ ਕਰਮੀ ਨੇ ਮਾਰੇ ਟਰੱਕ ਡਰਾਈਵਰ ਦੇ ਥੱਪੜ, ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਤਾਇਨਾਤ ਸੁਰੱਖਿਆ ਅਮਲੇ ਅਤੇ ਟਰੱਕ ਡਰਾਈਵਰ ਵਿਚਾਲੇ ਬੋਲ ਬਲਾਰਾ ਹੋ ਗਿਆ ਸੀ। ਕੁਲਤਾਰ ਸੰਧਵਾਂ ਦੇ ਸੁਰੱਖਿਆ ਕਰਮੀਆਂ ਤੇ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਇਲਜ਼ਾਮ ਲੱਗੇ ਹਨ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਵੀਰਵਾਰ ਨੂੰ ਟਰੱਕ ਕਥਿਤ ਤੌਰ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨਾਲ ਟਕਰਾ ਗਿਆ ਸੀ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਕਰਮੀ ਨੇ ਪਹਿਲਾਂ ਟਰੱਕ ਡਰਾਈਵਰ ਨੂੰ ਲੋਕਾਂ ਸਾਹਮਣੇ ਕੁੱਟਿਆ। ਇਹ ਘਟਨਾ ਅੰਮ੍ਰਿਤਸਰ-ਜਲੰਧਰ ਕੌਮੀ ਮਾਰਗ ਤੇ ਦਬੁਰਜੀ ਪਿੰਡ ਨੇੜੇ ਵਾਪਰੀ ਹੈ ਜਿੱਥੇ ਸੜਕ ਦੀ ਮੁਰੰਮਤ-ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਇੱਕੋ ਪਾਸਿਓਂ ਵਾਹਨ ਆ ਰਹੇ ਸਨ ਤੇ ਜਾ ਰਹੇ ਸਨ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਟਰੱਕ ਚਾਲਕ ਦੀ ਸਪੀਕਰ ਦੇ ਵਾਹਨ ਨੂੰ ਸੁਰੱਖਿਅਤ ਰਸਤਾ ਦੇਣਾ ਔਖਾ ਸੀ।

ਹਾਲਾਂਕਿ ਮਗਰੋਂ ਦਿੱਤੇ ਬਿਆਨ ਵਿਚ ਸੰਧਵਾਂ ਨੇ ਮਾਮਲੇ ਦੀ ਆਜ਼ਾਦਾਨਾ ਜਾਂਚ ਵੀ ਮੰਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਅਮਲੇ ਦੀ ਟਰੱਕ ਚਾਲਕ ਨਾਲ ਬਹਿਸ ਹੋਈ ਸੀ ਜਿਸ ਦਾ ਅਫ਼ਸੋਸ ਹੈ। ਹਰੇਕ ਵਾਹਨ ਚਾਲਕ ਨੂੰ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ। ਇਸ ਘਟਨਾ ਦੀ ਨਿੰਦਾ ਵਿਰੋਧੀਆਂ ਨੇ ਵੀ ਸ਼ੁਰੂ ਕਰ ਦਿੱਤੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ, ਮੈਨੂੰ ਦੱਸਿਆ ਗਿਆ ਹੈ ਕਿ ਸੰਧਵਾਂ ਸਪੀਕਰ ਦੇ ਸੁਰੱਖਿਆ ਕਰਮਚਾਰੀਆਂ ਨੇ ਟਰੱਕ ਦੇ ਡਰਾਈਵਰ ਨੂੰ ਸਿਰਫ਼ ਆਪਣੇ ਕਾਫ਼ਲੇ ਨੂੰ ਰਸਤਾ ਨਾ ਦੇਣ ਕਰਕੇ ਕੁੱਟਿਆ ਗਿਆ!

ਇਹ @AamAadmiParty ਦੇ ਨੇਤਾ ਹਨ ਜਿਨ੍ਹਾਂ ਨੇ ਸੁਰੱਖਿਆ ਆਦਿ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਛੋਟੇ-ਮੋਟੇ ਮੁੱਦਿਆਂ ‘ਤੇ ਲੋਕਾਂ ਨੂੰ ਕੁੱਟ ਰਹੇ ਹਨ! ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਲੀਡਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਕਿ, ਇਹ ਹੈ “ਬਦਲਾਅ” ਦੀ ਇੱਕ ਹੋਰ ਮੂੰਹੋਂ ਬੋਲਦੀ ਤਸਵੀਰ।

Leave a Reply

Your email address will not be published.