ਕੁਰਸੀ ਨਾ ਮਿਲਣ ਕਾਰਨ ਭੜਕੀ AAP MLA ਦੀ ਪਤਨੀ, ਡੀਸੀ ਨਾਲ ਗ਼ਲਤ ਵਰਤਾਓ ਕਰਨ ਦੇ ਲੱਗੇ ਇਲਜ਼ਾਮ

 ਕੁਰਸੀ ਨਾ ਮਿਲਣ ਕਾਰਨ ਭੜਕੀ AAP MLA ਦੀ ਪਤਨੀ, ਡੀਸੀ ਨਾਲ ਗ਼ਲਤ ਵਰਤਾਓ ਕਰਨ ਦੇ ਲੱਗੇ ਇਲਜ਼ਾਮ

ਇਨ੍ਹੀਂ ਦਿਨੀ ‘ਆਪ’ ਵਿਧਾਇਕ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖ਼ੀਆਂ ਵਿੱਚ ਚਲ ਰਹੇ ਹਨ। ਫਰੀਦਕੋਟ ਤੋਂ ‘ਆਪ’ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ’ਤੇ ਡੀਸੀ ਨਾਲ ਦੁਰਵਿਵਹਾਰ ਕਰਨ ਦਾ ਇਲਜ਼ਾਮ ਹੈ। ਇਸ ਤੋਂ ਬਾਅਦ ਨਾਰਾਜ਼ ਡੀਸੀ ਪ੍ਰੋਗਰਾਮ ਛੱਡ ਕੇ ਚਲੇ ਗਏ।

Punjab News: The festival of Baba Farid's arrival was filled with  reverence, Nagar Kirtan went out till Mai Goddi Sahib

ਜਾਣਕਾਰੀ ਮੁਤਾਬਕ ਇਹ ਘਟਨਾ ਫਰੀਦਕੋਟ ਵਿੱਚ ਬਾਬਾ ਫਰੀਦ ਆਗਮਨ ਪੁਰਬ ਮੌਕੇ ਰਾਤ ਸਮੇਂ ਸੰਗੀਤ ਦੀ ਹੈ ਜਿਸ ਵਿੱਚ ਵੀਵੀਆਈਪੀ ਸ਼੍ਰੇਣੀ ਵਿੱਚ ਵਿਧਾਇਕ ਦੀ ਪਤਨੀ ਨੂੰ ਕੁਰਸੀ ਨਹੀਂ ਮਿਲੀ ਜਿਸ ਕਾਰਨ ਉਹ ਗੁੱਸੇ ਵਿੱਚ ਆ ਕੇ ਉੱਥੋਂ ਚਲੇ ਗਏ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਸ ਨੂੰ ਮਨਾ ਲਿਆ ਪਰ ਬੇਅੰਤ ਕੌਰ ਨੇ ਦੁਬਾਰਾ ਫਿਰ ਡੀਸੀ ਨਾਲ ਗ਼ਲਤ ਵਰਤਾਓ ਕੀਤਾ। ਇਹ ਮਾਮਲਾ ਆਈਏਐਸ ਐਸੋਸੀਏਸ਼ਨ ਕੋਲ ਪਹੁੰਚਣ ਤੋਂ ਬਾਅਦ ਪ੍ਰਧਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਨਾਲ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published.