News

ਕੀ 8 ਦੀ ਬਜਾਏ 12 ਘੰਟੇ ਕਰਨਾ ਪਵੇਗਾ ਕੰਮ, ਸਰਕਾਰ ਕਾਨੂੰਨ ਬਦਲਣ ’ਤੇ ਕਰ ਰਹੀ ਹੈ ਵਿਚਾਰ

ਆਫਿਸ ਵਿੱਚ ਰੋਜ਼ਾਨਾ ਕੰਮ ਕਰਨ ਦੇ ਘੰਟਿਆਂ ਵਿੱਚ ਵਾਧਾ ਹੋ ਸਕਦਾ ਹੈ। ਮਜ਼ਦੂਰ ਵਿਭਾਗ ਨੇ ਇਕ ਪ੍ਰਸਤਾਵ ਸੰਸਦ ਵਿੱਚ ਦਿੱਤਾ ਹੈ ਜਿਸ ਮੁਤਾਬਕ ਆਫਿਸ ਵਿੱਚ ਕੰਮ ਕਰਨ ਦੇ ਸਮੇਂ ਨੂੰ 8 ਘੰਟੇ ਤੋਂ ਵਧਾਇਆ ਜਾਵੇਗਾ। ਹਾਲਾਂਕਿ ਇਸ ਹਫ਼ਤੇ ਵਿੱਚ ਕੁੱਲ ਕੰਮ ਦੇ ਘੰਟਿਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੋਵੇਗਾ।

ਉੱਥੇ ਹੀ ਛੁੱਟੀ ਵਿੱਚ ਵੀ ਵਾਧਾ ਹੋ ਸਕਦਾ ਹੈ। ਮਿਨਿਸਟ੍ਰੀ ਨੇ ਪੇਸ਼ੇਵਾਰ ਸੁਰੱਖਿਆ, ਸਿਹਤ ਅਤੇ ਕੰਮ ਸ਼ਰਤਾਂ ਸਮੇਤ 2020 ਦਾ ਇਕਰਾਰਨਾਮਾ ਨਿਯਮਾਂ ਤਹਿਤ 12 ਘੰਟੇ ਵਰਕਿੰਗ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿੱਚ ਛੋਟੀ ਮਿਆਦ ਦੀ ਛੁੱਟੀ ਵੀ ਸ਼ਾਮਲ ਹੈ। ਹਾਲਾਂਕਿ 19 ਦਸੰਬਰ 2020 ਨੂੰ ਅਨੁਸੂਚਿਤ ਇਸ ਇਕਰਾਰਨਾਮੇ ਵਿੱਚ ਵੀਕਲੀ ਕੰਮ ਕਰਨ ਦੇ ਘੰਟੇ ਨੂੰ 48 ਘੰਟੇ ਤੇ ਬਰਕਰਾਰ ਰੱਖਿਆ ਗਿਆ ਹੈ।

ਫਿਲਹਾਲ ਜੋ ਨਿਯਮ ਹਨ ਉਸ ਦੇ ਅਨੁਸਾਰ 8 ਘੰਟੇ ਦੀ ਸ਼ਿਫਟ ਛੇ ਦਿਨਾਂ ਤਕ ਰਹਿੰਦੀ ਹੈ ਇਸ ਵਿੱਚ ਇਕ ਦਿਨ ਦੀ ਛੁੱਟੀ ਹੁੰਦੀ ਹੈ। 9 ਘੰਟੇ ਦੀ ਸ਼ਿਫਟ ਕਰਨ ਤੇ ਹਫ਼ਤੇ ਵਿੱਚ ਦੋ ਦਿਨ ਦੀ ਛੁੱਟੀ ਹੁੰਦੀ ਹੈ। ਨਵੇਂ ਨਿਯਮਾਂ ਅਨੁਸਾਰ ਰੋਜ਼ਾਨਾ 12 ਘੰਟੇ ਦੀ ਸ਼ਿਫਟ ਹੋਵੇਗੀ ਅਤੇ ਤਿੰਨ ਦਿਨ ਦੀ ਛੁੱਟੀ ਮਿਲੇਗੀ।

ਕਿਸੇ ਵੀ ਦਿਨ ਓਵਰਟਾਈਮ ਦੀ ਗਣਨਾ 15 ਤੋਂ 30 ਮਿੰਟ ਦੇ ਸਮੇਂ ਨੂੰ 30 ਮਿੰਟ ਗਿਣਿਆ ਜਾਵੇਗਾ। ਮੌਜੂਦਾ ਵਿਵਸਥਾ ਤਹਿਤ 30 ਮਿੰਟ ਤੋਂ ਘੱਟ ਦੀ ਗਿਣਤੀ ਓਵਰਟਾਈਮ ਦੇ ਰੂਪ ਵਿੱਚ ਨਹੀਂ ਕੀਤੀ ਜਾਂਦੀ।

ਨਵੇਂ ਨਿਯਮਾਂ ਮੁਤਾਬਕ ਲਗਾਤਾਰ ਪੰਜ ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦਾ ਇੰਟਰਵਲ ਦੇਣਾ ਜ਼ਰੂਰੀ ਹੋਵੇਗਾ। ਕੰਮ ਦੇ ਘੰਟਿਆਂ ਦਾ ਪ੍ਰਬੰਧ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਕੰਮ ਕਰਨ ਦਾ ਸਮਾਂ ਕਿਸੇ ਵੀ ਦਿਨ 12 ਤੋਂ ਵੱਧ ਨਾ ਹੋਵੇ, ਜਿਸ ਵਿੱਚ ਆਰਾਮ ਲਈ ਅੰਤਰਾਲ ਦਾ ਸਮਾਂ ਵੀ ਸ਼ਾਮਲ ਹੋਵੇ।

Click to comment

Leave a Reply

Your email address will not be published. Required fields are marked *

Most Popular

To Top