ਕੀ ਨਵਜੋਤ ਸਿੱਧੂ ਰਾਹੁਲ ਦੇ ਪੰਜਾਬ ਦੌਰੇ ’ਚ ਕਰਨਗੇ ਸ਼ਿਰਕਤ? ਮਨਾਉਣ ਪਹੁੰਚੇ ਸੂਬਾ ਇੰਚਾਰਜ

ਖੇਤੀ ਕਾਨੂੰਨਾਂ ਦੇ ਖ਼ਿਲਾਫ਼ 3 ਅਕਤੂਬਰ ਤੋਂ ਹੋਣ ਵਾਲੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੰਮ੍ਰਿਤਸਰ ਵਿੱਚ ਵੀਰਵਾਰ ਦੇਰ ਰਾਤ ਨਵਜੋਤ ਸਿੰਘ ਸਿੱਧੂ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਰਾਵਤ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਲੰਬੇ ਸਮੇਂ ਤਕ ਚੁੱਪ ਵੱਟੀ ਬੈਠੇ ਨਵਜੋਤ ਸਿੱਧੂ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿੱਚ ਮੈਦਾਨ ਵਿੱਚ ਜ਼ਰੂਰ ਉੱਤਰੇ ਸਨ ਪਰ ਉਹਨਾਂ ਦਾ ਪ੍ਰਦਰਸ਼ਨ ਪਾਰਟੀ ਤੋਂ ਹਟ ਕੇ ਰਿਹਾ ਸੀ।
ਇਹ ਵੀ ਪੜ੍ਹੋ: ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਗ੍ਰਿਫ਼ਤਾਰ
ਮੁਲਾਕਾਤ ਤੋਂ ਬਾਅਦ ਰਾਵਤ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਲੰਬੇ ਸਮੇਂ ਤਕ ਚੁੱਪ ਵੱਟੀ ਬੈਠੇ ਨਵਜੋਤ ਸਿੱਧੂ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿੱਚ ਮੈਦਾਨ ਵਿੱਚ ਜ਼ਰੂਰ ਉੱਤਰੇ ਸਨ ਪਰ ਉਹਨਾਂ ਦਾ ਪ੍ਰਦਰਸ਼ਨ ਪਾਰਟੀ ਤੋਂ ਹਟ ਕੇ ਰਿਹਾ ਸੀ।
ਇਸ ਦੇ ਚਲਦੇ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਤਿੰਨ ਦਿਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਤਾਂ ਰਾਜਨੀਤਿਕ ਹਲਕਿਆਂ ਵਿੱਚ ਸਭ ਤੋਂ ਪਹਿਲਾਂ ਸਵਾਲ ਇਹੀ ਉਠਾਇਆ ਜਾ ਰਿਹਾ ਸੀ ਕਿ ਸਿੱਧੂ ਰਾਹੁਲ ਗਾਂਧੀ ਨਾਲ ਨਜ਼ਰ ਆਉਣਗੇ ਅਤੇ ਕੀ ਮੁੱਖ ਮੰਤਰੀ ਅਮਰਿੰਦਰ ਨਾਲ ਸਟੇਜ ਸਾਂਝੀ ਕਰਨਗੇ?
ਇਹਨਾਂ ਤਮਾਮ ਸਵਾਲਾਂ ਦਾ ਜਵਾਬ ਜਾਣਨ ਅਤੇ ਸਿੱਧੂ ਦੀ ਨਬਜ਼ ਲੱਭਣ ਲਈ ਪਾਰਟੀ ਹਾਈ ਕਮਾਨ ਨੇ ਰਾਵਤ ਦੀ ਡਿਊਟੀ ਲਗਾਈ ਸੀ। ਰਾਵਤ ਨੇ ਕਿਹਾ ਕਿ ਉਹਨਾਂ ਦੀ ਮੁਲਾਕਾਤ ਨਵਜੋਤ ਸਿੱਧੂ ਨਾਲ ਬੁਹਤ ਚੰਗੇ ਸਮੇਂ ਵਿੱਚ ਹੋਈ ਹੈ ਅਤੇ ਉਹ ਪਾਰਟੀ ਦੀ ਰਾਜ ਇਕਾਈ ਦੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 3 ਦਿਨ ਦੇ ਰਾਹੁਲ ਗਾਂਧੀ ਦੇ ਪ੍ਰਦਰਸ਼ਨ ਦੌਰਾਨ ਵੀ ਉਹ ਉਹਨਾਂ ਨਾਲ ਰਹਿਣਗੇ।
ਪਰ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਨਾਂ ਤਾਂ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਇਸ ਮੁੱਦੇ ਤੇ ਹੁਣ ਤਕ ਅਪਣੇ ਪੱਤੇ ਖੋਲ੍ਹੇ ਹਨ। ਸੂਤਰਾਂ ਅਨੁਸਾਰ ਰਾਵਤ ਨੇ ਸਿੱਧੂ ਨੂੰ ਪਾਰਟੀ ਪ੍ਰਧਾਨ ਲਈ ਮਨਾਉਣ ਦਾ ਵੀ ਯਤਨ ਕੀਤਾ ਹੈ।
ਨਵਜੋਤ ਸਿੱਧੂ ਦੇ ਪੰਜਾਬ ਪ੍ਰਧਾਨ ਅਹੁਦੇ ਤੇ ਆਉਣ ਨਾਲ ਮੌਜੂਦਾ ਪ੍ਰਧਾਨ ਜਾਖੜ ਹੋ ਸਕਦੇ ਹਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਇਹ ਰਾਸ ਨਹੀਂ ਆਵੇਗਾ ਕਿਉਂ ਕਿ ਦੋਵਾਂ ਵਿੱਚ ਸ਼ੀਤ ਯੁੱਧ ਅਜੇ ਵੀ ਜਾਰੀ ਹੈ, ਜਦਕਿ ਪਾਰਟੀ ਹਾਈ ਕਮਾਨ ਸਿੱਧੂ ਅਤੇ ਹੋਰ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਤਿਆਰੀ ਵਿੱਚ ਹਨ।