ਕੀ ਦਹੀਂ ਖਾਣ ਨਾਲ ਢਿੱਡ ‘ਚ ਬਣਦੀ ਹੈ ਗੈਸ ਅਤੇ ਐਸੀਡਿਟੀ?

ਦਹੀਂ ਵਿੱਚ ਕੁਝ ਰਸਾਇਣਿਕ ਤੱਤ ਹੁੰਦੇ ਹਨ ਜਿਸ ਕਾਰਨ ਦਹੀਂ ਦੁੱਧ ਨਾਲੋਂ ਜਲਦੀ ਪਚ ਜਾਂਦੀ ਹੈ। ਇਸ ਨੂੰ ਗਰਮੀ ਦੇ ਦਿਨਾਂ ਵਿੱਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕਈ ਲੋਕਾਂ ਨੂੰ ਅਜਿਹੀ ਸ਼ਿਕਾਇਤ ਹੁੰਦੀ ਹੈ ਤਾਂ ਦਹੀਂ ਖਾਣ ਨਾਲ ਪੇਟ ਵਿੱਚ ਗੈਸ ਜਾਂ ਐਸੀਡੀਟੀ ਹੁੰਦੀ ਹੈ।
ਅੱਜ ਅਸੀਂ ਤੁਹਾਡੀ ਇਸ ਦੁਚਿੱਤੀ ਨੂੰ ਦੂਰ ਕਰਾਂਗੇ ਕਿ ਕੀ ਦਹੀਂ ਖਾਣ ਨਾਲ ਅਸਲ ਵਿੱਚ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਾਂ ਇਸ ਦਾ ਕੋਈ ਹੋਰ ਕਾਰਨ ਹੈ। ਦਹੀਂ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਵਿੱਚ ਹੱਡੀਆਂ ਦਾ ਵਿਕਾਸ ਕਰਦਾ ਹੈ ਅਤੇ ਇਸ ਨਾਲ ਪੇਟ ਵਿੱਚ ਗੈਸ ਜਾਂ ਐਸੀਡਿਟੀ ਨਹੀਂ ਬਣਦੀ ਹੈ।
ਦਹੀਂ ਢਿੱਡ ਲਈ ਨੁਕਸਾਨਦੇਹ ਨਹੀਂ ਹੈ ਅਤੇ ਨਾ ਹੀ ਇਸ ਨਾਲ ਗੈਸ ਅਤੇ ਐਸੀਡਿਟੀ ਹੁੰਦੀ ਹੈ ਪਰ ਜੇ ਤੁਸੀਂ ਇਸ ਨੂੰ ਗ਼ਲਤ ਸਮੇਂ ਤੇ ਖਾਂਦੇ ਹੋ ਤਾਂ ਇਸ ਨਾਲ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ। ਦਹੀਂ ਢਿੱਡ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ ਅਤੇ ਵਿਟਾਮਿਨ ਬੀ-6 ਹੁੰਦਾ ਹੈ ਜੋ ਕਿ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਵਿੱਚ ਮੌਜੂਦ ਬੈਕਟੀਰੀਆ ਤੁਹਾਡੇ ਸਰੀਰ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਸਰੀਰ ਦੇ ਨਾਲ ਨਾਲ ਇਹ ਵਾਲਾਂ ਲਈ ਰਾਮਬਾਣ ਹੁੰਦੀ ਹੈ। ਜਦੋਂ ਤੁਸੀਂ ਭੋਜਨ ਖਾਂਦੇ ਹੋ ਤਾਂ ਤੁਹਾਨੂੰ ਸਵਾਦ ਲਈ ਦਹੀਂ ਦੀ ਜ਼ਰੂਰਤ ਹੁੰਦੀ ਹੈ ਅਜਿਹੇ ਵਿੱਚ ਤੁਸੀਂ ਦਹੀਂ ਦਾ ਸੇਵਨ ਕਰਦੇ ਹੋ।
ਦੱਸ ਦਈਏ ਕਿ ਦਹੀਂ ਦੇ ਇੱਕ ਕਟੋਰੇ ਨਾਲ ਤੁਸੀਂ ਐਸੀਡੀਟੀ ਨੂੰ ਦੂਰ ਕਰ ਸਕਦੇ ਹੋ। ਇਹ ਸਰੀਰ ਦੇ ਪੀਐਚ ਨੂੰ ਸਹੀ ਰੱਖਣ ਵਿੱਚ ਵੀ ਤੁਹਾਡੀ ਮਦਦ ਕਰਦਾ ਹੈ। ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਦਹੀਂ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਂਦਾ ਹੈ।