ਕੀ ਖੰਡ ਖਾਣੀ ਬਿਲਕੁਲ ਛੱਡ ਦੇਣੀ ਚਾਹੀਦੀ ਹੈ?

ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਦੇ ਸਰੀਰ ‘ਤੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਪੈ ਸਕਦੇ ਹਨ, ਜੋ ਸ਼ਾਇਦ ਸਾਨੂੰ ਮੌਜੂਦਾ ਸਮੇਂ ਵਿਚ ਨਜ਼ਰ ਨਹੀਂ ਆਉਂਦੇ, ਪਰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦਿਖਾਈ ਦੇਣਗੇ। ਖੰਡ ਦਾ ਜ਼ਿਆਦਾ ਸੇਵਨ ਮੋਟਾਪਾ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਜਨਮ ਦੇਣ ਦਾ ਕੰਮ ਕਰਦਾ ਹੈ।
ਖੰਡ ਤੁਹਾਡੀ ਚਰਬੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਵੀ ਅਲਜ਼ਾਈਮਰ ਰੋਗ ਦਾ ਕਾਰਨ ਬਣ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਖੰਡ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ? ਅਤੇ ਜੇ ਸੇਵਨ ਕਰਨਾ ਹੈ, ਤਾਂ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਤਾਂ ਕਿ ਸਿਹਤ ਨੂੰ ਨੁਕਸਾਨ ਨਾ ਨਹੀਂ ਪਹੁੰਚੇ? ਖੰਡ ਦੇ ਸੇਵਨ ਨੂੰ ਲੈ ਕੇ ਡਰ ਇਸ ਹੱਦ ਤੱਕ ਵਧਦਾ ਜਾ ਰਿਹਾ ਹੈ ਕਿ ਕਈ ਲੋਕਾਂ ਨੇ ਹਰ ਤਰ੍ਹਾਂ ਦੀਆਂ ਮਿੱਠੀਆਂ ਚੀਜ਼ਾਂ ਖਾਣੀਆਂ ਹੀ ਬੰਦ ਕਰ ਦਿੱਤੀਆਂ ਹਨ।
ਮਸ਼ਹੂਰ ਮਾਹਰ ਨੇ ਖੰਡ ਦੇ ਸੇਵਨ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਦੱਸਿਆ ਹੈ ਕਿ ਕੀ ਸਾਨੂੰ ਸ਼ੂਗਰ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ ਜਾਂ ਨਹੀਂ? ਉਹਨਾਂ ਦਾ ਕਹਿਣਾ ਹੈ ਕਿ ‘ਹਾਂ, ਤੁਸੀਂ ਖੰਡ ਦਾ ਸੇਵਨ ਛੱਡ ਦਿਓ।’
ਉਨ੍ਹਾਂ ਕਿਹਾ ਕਿ ਤੁਹਾਨੂੰ ਪੈਕ ਕੀਤੇ ਫੂਡ ਪ੍ਰੋਡਕਟਸ – ਜੈਮ, ਬਿਸਕੁਟ, ਕੈਚੱਪ, ਨਟ ਬਟਰ, ਗ੍ਰੈਨੋਲਾ ਬਾਰ ਚਾਕਲੇਟ, ਕੋਲਾ ਅਤੇ ਖੰਡ ਨਾਲ ਬਣੀਆਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਪਾਈ ਜਾਣ ਵਾਲੀ ਖੰਡ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਲਟਰਾ ਪ੍ਰੋਸੈਸਡ ਅਤੇ ਪੈਕਡ ਫੂਡ ਪ੍ਰੋਡਕਟਸ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਇਨ੍ਹਾਂ ਮਿੱਠੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ
ਮਾਹਰਾਂ ਦਾ ਕਹਿਣਾ ਹੈ ਕਿ ਖੰਡ ਸਿਰਫ਼ ਇੱਕ ਸਮੱਗਰੀ ਹੈ। ਪਰ ਜੇਕਰ ਤੁਸੀਂ ਇਹਨਾਂ ਸਰੋਤਾਂ ਤੋਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸਨੂੰ 100% ਛੱਡ ਦੇਣਾ ਚਾਹੀਦਾ ਹੈ। ਹਾਲਾਂਕਿ, ਜੇਕਰ ਤੁਸੀਂ ਇਸ ਦਾ ਸੇਵਨ ਸਿਹਤਮੰਦ ਪੌਸ਼ਟਿਕ ਆਹਾਰ ਦੇ ਤੌਰ ‘ਤੇ ਕਰ ਰਹੇ ਹੋ, ਤਾਂ ਇਸ ਨੂੰ ਛੱਡਣਾ ਜ਼ਰੂਰੀ ਨਹੀਂ ਹੈ।
ਤਿਓਹਾਰਾਂ ਦੇ ਸੀਜ਼ਨ ਦੌਰਾਨ ਘਰੇਲੂ ਬਣੀਆਂ ਮਿਠਾਈਆਂ (ਹਲਵੇ ਜਾਂ ਲੱਡੂ), ਚਾਹ, ਕੌਫੀ ਅਤੇ ਸ਼ਰਬਤ ਵਿੱਚ ਮਿਲਾਈ ਜਾਣ ਵਾਲੀ ਖੰਡ ਤੋਂ ਪਰਹੇਜ਼ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਅਜਿਹੀ ਖੰਡ ਦਾ ਸੇਵਨ ਕਰਕੇ ਸਿਹਤਮੰਦ ਅਤੇ ਫਿੱਟ ਰਹਿ ਸਕਦੇ ਹੋ। ਇਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਚੀਨੀ ਦੇ ਜ਼ਿਆਦਾ ਸੇਵਨ ਤੋਂ ਬਚੋ।