Uncategorized

ਕੀਤਾ ਗਿਆ ਲੌਕਡਾਊਨ ਚ ਢਿੱਲ ਦਾ ਐਲਾਨ ਹੁਣ ਇਹਨਾਂ ਕੰਮਾਂ ‘ਚ ਵੀ ਮਿਲੀ ਖੁੱਲ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਚਾਹੇ ਸਿਖਰ ਵੱਲ ਵਧ ਰਿਹਾ ਹੈ ਪਰ ਭਾਰਤ ਸਰਕਾਰ ਲਗਤਾਰ ਲੌਕਡਾਊਨ ’ਚ ਰਾਹਤ ਦੇ ਰਹੀ ਹੈ। ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ ’ਚ ਕੁਝ ਨਵੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਇਹ ਪਹਿਲੀ ਅਗਸਤ ਤੋਂ ਲਾਗੂ ਹੋਣਗੀਆਂ। ਜਾਣੋ ਨਵੇਂ ਦਿਸ਼ਾ-ਨਿਰਦੇਸ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਈ ਗਤੀਵਿਧੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਆਜ਼ਾਦੀ ਦਿਵਸ ਸਮਾਗਮ ਕਰਵਾਉਣ ਦੀ ਖੁੱਲ੍ਹ ਵੀ ਦੇ ਦਿੱਤੀ ਗਈ ਹੈ ਹਾਲਾਂਕਿ ਵਿੱਥ ਬਰਕਰਾਰ ਰੱਖਣ ਤੇ ਹੋਰ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

25 ਮਾਰਚ ਨੂੰ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਯੋਗ ਸੰਸਥਾਵਾਂ ਤੇ ਜਿਮ ਪੰਜ ਅਗਸਤ ਤੋਂ ਖੋਲ੍ਹੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਤ ਦਾ ਕਰਫ਼ਿਊ ਹਟਾ ਦਿੱਤਾ ਗਿਆ ਹੈ ਤੇ ਨਿੱਜੀ ਤੌਰ ’ਤੇ ਰਾਤ ਨੂੰ ਕੋਈ ਵੀ ਆ-ਜਾ ਸਕਦਾ ਹੈ। ‘ਵੰਦੇ ਭਾਰਤ ਮਿਸ਼ਨ’ ਤਹਿਤ ਕੌਮਾਂਤਰੀ ਹਵਾਈ ਸੇਵਾ ਦੀ ਪ੍ਰਵਾਨਗੀ ਸੀਮਤ ਦਾਇਰੇ ਵਿੱਚ ਜਾਰੀ ਰਹੇਗੀ। ਲੋਕਾਂ ਤੇ ਵਸਤਾਂ ਦੀ ਅੰਤਰ-ਰਾਜੀ ਤੇ ਸੂਬਿਆਂ ਦੇ ਅੰਦਰ ਆਵਾਜਾਈ ਉਤੇ ਕੋਈ ਰੋਕ ਨਹੀਂ ਹੋਵੇਗੀ। ਇਸ ਲਈ ਕੋਈ ਈ-ਪਰਮਿਟ ਜਾਂ ਹੋਰ ਪ੍ਰਵਾਨਗੀ ਨਹੀਂ ਲੈਣੀ ਪਵੇਗੀ।

ਨਵੀਆਂ ਹਦਾਇਤਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਗਰੋਂ ਜਾਰੀ ਕੀਤੀਆਂ ਗਈਆਂ ਹਨ। ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੇ ਸਮੁੰਦਰੀ ਰਸਤੇ ਘਰੇਲੂ ਜਾਂ ਕੌਮਾਂਤਰੀ ਸਫ਼ਰ ਕਰਨ ਵਾਲਿਆਂ ’ਤੇ ਪਹਿਲਾਂ ਤੋਂ ਹੀ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਗਤੀਵਿਧੀਆਂ ਦੀ ਇਜਾਜ਼ਤ ਦੇਣ ਬਾਰੇ ਸੂਬਾ ਸਰਕਾਰਾਂ ਫ਼ੈਸਲਾ ਲੈਣਗੀਆਂ।

Click to comment

Leave a Reply

Your email address will not be published. Required fields are marked *

Most Popular

To Top