News

ਕਿੰਨੂਆਂ ਦੀ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨ ਹੋਏ ਨਿਰਾਸ਼

ਪੰਜਾਬ ਵਿੱਚ ਕਿੰਨੂਆਂ ਦੀ ਬਹੁਤੀ ਕਾਸ਼ਤ ਅਬੋਹਰ ਵਿੱਚ ਕੀਤੀ ਜਾਂਦੀ ਹੈ। ਪਰ ਹੁਣ ਇਸ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨੀ ਅੰਦੋਲਨ ਦੇ ਚਲਦੇ ਕਿੰਨੂਆਂ ਦੀ ਖਰੀਦਦਾਰੀ ਨਹੀਂ ਹੋ ਰਹੀ। ਇਸ ਲਈ ਇਸ ਦਾ ਢੁੱਕਵਾਂ ਭਾਅ ਵੀ ਨਹੀਂ ਮਿਲ ਰਿਹਾ ਅਤੇ ਕਿੰਨੂ ਦੇ ਦਰੱਖ਼ਤ ਕਿੰਨੂਆਂ ਨਾਲ ਭਰੇ ਹੋਏ ਹਨ ਜਿਸ ਕਾਰਨ ਫਲਾਂ ਦੀ ਗਿਰਾਵਟ ਵੀ ਸ਼ੁਰੂ ਹੋ ਗਈ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਅਬੋਹਰ ਦੇ ਕਿੰਨੂ ਦੀ ਮੰਗ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ 33 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਿੰਨੂ ਦੀ ਕਾਸ਼ਤ ਹੁੰਦੀ ਹੈ। ਇਸ ਵਾਰ ਕਿੰਨੂ ਦਾ ਝਾੜ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੋਇਆ ਹੈ। ਪਰ ਕੀਮਤ ਪਿਛਲੇ ਸਾਲ ਦੇ ਲਗਭਗ ਅੱਧੀ ਹੈ।

ਉਹਨਾਂ ਅੱਗੇ ਦਸਿਆ ਕਿ ਪਿਛਲੇ ਸਾਲ ਕਿੰਨੂਆਂ ਦੀ ਕੀਮਤ ਜਿੱਥੇ 18-20 ਰੁਪਏ ਸੀ ਪਰ ਇਸ ਵਾਰ ਸੁਪਰ ਕੁਆਲਿਟੀ ਦੇ ਕਿੰਨੂ ਦੇ ਭਾਅ ਸਿਰਫ਼ 4 ਤੋਂ 5 ਰੁਪਏ ਮਿਲ ਰਹੇ ਹਨ। ਜਿਸ ਕਰ ਕੇ ਉਹਨਾਂ ਨੂੰ ਡਰ ਹੈ ਕਿ ਕਿਤੇ ਇਸ ਵਾਰ ਕਿਸਾਨਾਂ ਦੀ ਕਿੰਨੂ ਦੀ ਫ਼ਸਲ ਇਸੇ ਤਰ੍ਹਾਂ ਖੜ੍ਹੀ ਨਾ ਰਹਿ ਜਾਵੇ।

ਉਹਨਾਂ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਕਿੰਨੂ ਦਾ ਭਾਅ ਚੰਗਾ ਮਿਲ ਸਕੇ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲੇ। ਦਿੱਲੀ ਜਾਮ ਹੋਣ ਕਾਰਨ ਮੰਡੀਆਂ ਵੀ ਬੰਦ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ।

ਇਸ ਦੇ ਨਾਲ ਹੀ ਕਿਰਤ ਅਤੇ ਕਿਰਾਇਆ ਵੀ 50 ਪ੍ਰਤੀਸ਼ਤ ਵਧ ਗਿਆ ਹੈ, ਜਿਸ ਕਾਰਨ ਵਪਾਰੀ 10 ਟਨ ‘ਤੇ 10 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ। ਜੇ ਦਿੱਲੀ ਖੁੱਲ੍ਹਦੀ ਹੈ, ਤਾਂ ਮੰਡੀਆਂ ਵੀ ਖੁੱਲ੍ਹਣਗੀਆਂ, ਜਿਸ ਨਾਲ ਦੂਜੇ ਸੂਬਿਆਂ ਵਿਚ ਕਿਨੂੰਆਂ ਦੀ ਮੰਗ ਵਧੇਗੀ, ਤਾਂ ਇਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ।
 

Click to comment

Leave a Reply

Your email address will not be published. Required fields are marked *

Most Popular

To Top