ਕਿੰਨੀ ਮੰਦਭਾਗੀ ਗੱਲ ਹੈ ਕਿ ਸੀਐਮ ਮਾਨ ਵਾਪਰ ਰਹੀਆਂ ਘਟਨਾਵਾਂ ਨੂੰ ਮਾਮੂਲੀ ਦੱਸ ਰਿਹਾ ਹੈ: ਦਲਜੀਤ ਚੀਮਾ

 ਕਿੰਨੀ ਮੰਦਭਾਗੀ ਗੱਲ ਹੈ ਕਿ ਸੀਐਮ ਮਾਨ ਵਾਪਰ ਰਹੀਆਂ ਘਟਨਾਵਾਂ ਨੂੰ ਮਾਮੂਲੀ ਦੱਸ ਰਿਹਾ ਹੈ: ਦਲਜੀਤ ਚੀਮਾ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ। ਅਕਾਲੀ ਦਲ ਨੇ ਇੱਕ ਜ਼ਰੀਏ ਕਿਹਾ ਕਿ, ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਵਿੱਚ ਇਸ ਕਦਰ ਡਗਮਗਾ ਗਈ ਹੈ ਕਿ ਹਰ ਕੋਈ ਅਸੁਰੱਖਿਅ ਤੇ ਜ਼ੁਰਮ ਦੇ ਭੈਅ ਵਿੱਚ ਉਨੀਂਦਰੇ ਕੱਟ ਰਿਹਾ ਹੈ।

Phagwara: Punjab CM Bhagwant Mann gives nod to ring road for Bilga village

ਪੰਜਾਬ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਸੂਬੇ ਦਾ ਮੁਖੀ ਅਜਿਹੇ ਬਦਤਰ ਹਾਲਾਤਾਂ ਵਿੱਚ ਹੋ ਰਹੀ ਕਤਲੋਗਾਰਤ ਨੂੰ ਮਾਮੂਲੀ ਘਟਨਾਵਾਂ ਦੱਸ ਰਿਹਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਪਣੇ ਸ਼ਾਸਨ ਦੌਰਾਨ ਅਪਰਾਧੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਹੁਣ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਤੇ ਸਵਾਲ ਖੜ੍ਹੇ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ‘ਤੇ ਲਿਖਿਆ, ਜਿੰਨਾਂ ਦੇ ਰਾਜ ਵਿੱਚ ਜੇਲਾਂ ਬ੍ਰੇਕ ਹੋਈਆਂ…ਧੀ ਦੀ ਇੱਜ਼ਤ ਬਚਾਉਂਦੇ ਪੁਲਿਸ ਅਫਸਰ ਨੂੰ ਬਜ਼ਾਰ ਵਿੱਚ ਗੋਲੀ ਮਾਰ ਕੇ ਹਿੱਕ ਉੱਤੇ ਪੈਰ ਧਰਕੇ ਆਪਣੇ ਬੌਸ ਦੇ ਹੱਕ ‘ਚ ਨਾਅਰੇ ਲਾਏ, ਗੈਂਗਸਟਰ ਪੈਦਾ ਕੀਤੇ…ਸਮੱਗਲਰਾਂ ਦੇ ਸਮਝੌਤੇ ਕਰਵਾਏ, ਉਹ ਅੱਜ ਅਮਨ ਸ਼ਾਂਤੀ ਦਾ ਹਿਸਾਬ ਮੰਗਦੇ ਨੇ ਜਿਵੇਂ ਤਾਲਿਬਾਨ ਮੋਮਬੱਤੀ ਮਾਰਚ ਕੱਢਕੇ ਸ਼ਾਂਤੀ ਦੀ ਗੱਲ ਕਰਦੇ ਹੋਣ।”

Leave a Reply

Your email address will not be published.