ਕਿਹੜੇ ਬਲੱਡ ਗਰੁੱਪ ਦੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਧ ਖਤਰਾ ਹੈ?

ਬਦਲਦੇ ਲਾਈਫਸਟਾਈਲ ਅਤੇ ਖਾਣ-ਪੀਣ ਦਾ ਅਸਰ ਸਿੱਧੇ ਤੌਰ ਤੇ ਸਿਹਤ ਤੇ ਪੈਂਦਾ ਹੈ। ਸਭ ਤੋਂ ਜ਼ਿਆਦਾ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਕੋਲੇਸਟ੍ਰਾਲ ਪੱਧਰ ਵਧਣਾ ਜਾਂ ਘਟਣਾ, ਸ਼ੂਗਰ, ਡਾਇਬਟੀਜ਼ ਵਰਗੀਆਂ ਬਿਮਾਰੀਆਂ ਵੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ।
ਹਾਲ ਹੀ ਵਿੱਚ ਇੱਕ ਰਿਸਰਚ ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਇੱਕ ਖ਼ਾਸ ਗਰੁੱਪ ਵਾਲੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ-ਨਾਲ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜੇ ਤੁਸੀਂ ਵੀ ਇਸ ਬਲੱਡ ਗਰੁੱਪ ਵਿੱਚ ਆਉਂਦੇ ਹੋ ਤਾਂ ਸਾਵਧਾਨ ਹੋ ਜਾਓ।
ਏਬੀਓ ਸਿਸਟਮ ਦਾ ਇਸਤੇਮਾਲ
ਹੈਲਥ ਰਿਸਰਚ ਦੀ ਰਿਪੋਰਟ ਮੁਤਾਬਕ ਬਲੱਡ ਗਰੁੱਪ ਦੀ ਸਹੀ ਜਾਣਕਾਰੀ ਹੋਣ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਸੰਭਾਵਨਾ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਦੀ ਜਾਣਕਾਰੀ ਲੈਣ ਲਈ ਏਬੀਓ ਸਿਸਟਮ ਜਾਂ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਐਂਟੀਜਨ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਦੇ ਹਿਸਾਬ ਨਾਲ ਖੂਨ ਨੂੰ ਵੱਖ-ਵੱਖ ਫੈਕਟਰ ਵਿੱਚ ਵੰਡਿਆ ਜਾਂਦਾ ਹੈ।
ਪਾਜ਼ੀਟਿਵ ਅਤੇ ਨੈਗੇਟਿਵ ਇਫੈਕਟ
ਸਰੀਰ ਦੇ ਰੈਡ ਬਲੱਡ ਸੈਲਸ ਹੀ ਪ੍ਰੋਟੀਨ ਨੂੰ ਲੈਣ ਜਾਂ ਫਿਰ ਨਾ ਲੈਣ ਦਾ ਕੰਮ ਕਰਦੇ ਹਨ ਅਤੇ ਇਸ ਹਿਸਾਬ ਨਾਲ ਹੀ ਉਹਨਾਂ ਨੂੰ ਪਾਜ਼ੀਟਿਵ ਅਤੇ ਨੈਗਟਿਵ ਇਫੈਕਟ ਦਾ ਪਤਾ ਚੱਲਦਾ ਹੈ। ਜੇ ਖੂਨ ਵਿੱਚ ਪ੍ਰੋਟੀਨ ਮੌਜੂਦ ਹੈ ਤਾਂ ਇਸ ਦਾ ਮਤਲਬ ਹੈ ਕਿ ਇਨਸਾਨ ਆਰਐਚ ਪਾਜ਼ੀਟਿਵ ਹੈ ਅਤੇ ਜੇ ਪ੍ਰੋਟੀਨ ਮੌਜੂਦ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਆਰਐਚ ਨੈਗੇਟਿਵ ਹੈ। ਓ ਬਲੱਡ ਗਰੁੱਪ ਵਾਲੇ ਲੋਕ ਸਾਰਿਆਂ ਨੂੰ ਖੂਨ ਦੇ ਸਕਦੇ ਹਨ ਅਤੇ ਏਬੀ ਗਰੁੱਪ ਵਾਲੇ ਲੋਕਾਂ ਨੂੰ ਕਿਸੇ ਵੀ ਇਨਸਾਨ ਦਾ ਖੂਨ ਦਿੱਤਾ ਜਾ ਸਕਦਾ ਹੈ।
ਬਲੱਡ ਗਰੁੱਪ ਦੇ ਹਿਸਾਬ ਨਾਲ ਬੀਮਾਰੀ ਦਾ ਖ਼ਤਰਾ
ਮਾਹਰਾਂ ਦੀ ਰਿਪੋਰਟ ਮੁਤਾਬਕ ਏ ਅਤੇ ਬੀ ਬਲੱਡ ਗਰੁੱਪ ਵਾਲੇ ਲੋਕਾਂ ਵਿੱਚ Thromboembolic ਦੀ ਸਮੱਸਿਆ ਹੋਣਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਓ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਸਮੇਂ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਦਾ ਖ਼ਤਰਾ ਹੁੰਦਾ ਹੈ। ਦਿਲ ਅਤੇ ਬਲੱਡ ਗਰੁੱਪ ਬਾਰੇ ਕੀਤੀ ਗਈ ਰਿਸਰਚ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਏ ਬਲੱਡ ਗਰੁੱਪ ਵਾਲੇ ਲੋਕਾਂ ਵਿੱਚ ਐਥੀਰੋਸਕਲੇਰੋਟਿਕ, ਹਾਈਪਰਲਿਪੀਡਮੀਆ ਅਤੇ ਹਾਰਟ ਫੇਲ੍ਹ ਹੋਣ ਦਾ ਖ਼ਤਰਾ ਓ ਬਲੱਡ ਗਰੁੱਪ ਵਾਲੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ।