Business

ਕਿਹੜੀ ਲਾਕਡਾਉਂਨ ਦੀ ਸਖਤੀ, ਕਿਸਾਨਾਂ ਨੇ ਪੱਟ ਦਿੱਤੀਆਂ ਧੂੜਾਂ, ਲਾਤੇ ਜਾਮ

ਕੇਂਦਰ ਸਰਕਾਰ ਵੱਲੋਂ ਲਾਭ ਉਠਾਉਣ ਦੌਰਾਨ ਜਾਰੀ ਕੀਤੇ ਗਏ ਖੇਤੀ ਬਾਰੇ ਆਰਡੀਨੈਂਸਾਂ ਨੂੰ ਲੈ ਕੇ ਹੁਣ ਕਿਸਾਨ ਸੜਕਾਂ ਤੇ ਉਤਰ ਆਏ ਨੇ ਕਿਸਾਨ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਨੇ ਇਸੇ ਬਾਬਤ ਪੰਜਾਬ ਭਰ ਚ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀਆਂ ਕੀਤੀਆਂ ਗਈਆਂ ਨੇ। ਅੱਜ ਵੱਖ-ਵੱਖ ਜ਼ਿਲਿਆਂ ਚ ਟਰੈਕਟਰ-ਟਰਾਲੀਆਂ ਤੇ ਸਵਾਰ ਹੋ ਕੇ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰੇ ਕੀਤੇ ਨੇ।

ਅਨੰਦਪੁਰ ਸਾਹਿਬ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਅਤੇ ਸੰਗਰੂਰ ਜ਼ਿਲ੍ਹੇ ਵਿਚ ਟਰੈਕਟਰਾਂ ਤੇ ਸਵਾਰ ਹੋ ਕੇ ਆਏ ਸੈਂਕੜੇ ਕਿਸਾਨਾਂ ਨੇ ਰੋਸ ਮੁਜ਼ਾਹਰੇ ਕੀਤੇ ਅਤੇ ਫਿਰ ਜਿਲੇ ਦੇ ਡੀਸੀ ਨੂੰ ਮੰਗ ਪੱਤਰ ਸੌਂਪੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਆਗੂਆਂ ਨੇ ਕਿਹਾ ਕਿ ਰੋਸ ਮਾਰਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਿਖੇਧੀ ਆਰਡੀਨੈਂਸਾਂ ਦੇ ਖਿਲਾਫ ਹੈ। ਇਹ ਆਰਡੀਨੈਂਸ ਕਿਸਾਨ ਮਾਰੂ ਨੇ। ਜਿਨ੍ਹਾਂ ਸੂਬਿਆਂ ਚ ਇਹ ਜੇ ਇਹ ਰੂਲ ਲਾਗੂ ਨੇ ਉਥੇ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਕਿਸਾਨ ਆਗੂਆਂ ਮੁਤਾਬਕ ਬਿਹਾਰ ਵਿੱਚ ਝੋਨਾ-ਕਣਕ ਕਾਰਪੋਰੇਟ ਘਰਾਣੇ ਸਤੀਆਂ ਕੀਮਤਾਂ ਤੇ ਖਰੀਦ ਰਹੇ ਨੇ ਅਤੇ ਇਹ ਕੁਝ ਹੁਣ ਕੇਂਦਰ ਸਰਕਾਰ ਪੰਜਾਬ ਵਿਚ ਵੀ ਲਾਗੂ ਕਰਨਾ ਚਾਹੁੰਦੀ ਹੈ। “ਜਿਹੜਾ ਇਹ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਰੋਸ ਮੁਜ਼ਾਹਰੇ ਕਰ ਰਹੀਆਂ ਹਨ ਕੇਂਦਰ ਸਰਕਾਰ ਦੇ ਖਿਲਾਫ ਇਹ ਜੋ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਕਿਸਾਨਾਂ ਨੂੰ ਦਬਾਉਣ ਵਾਸਤੇ ਕਿਸਾਨਾਂ ਨੂੰ ਮਾਰਨ ਵਾਸਤੇ ਖੇਤੀ ਫੇਲ ਕਰਨ ਵਾਸਤੇ ਜੋ ਬਣਾਇਆ ਅੱਜ ਉਸ ਸਰਕਾਰ ਦੇ ਖਿਲਾਫ ਕਿਸਾਨ ਸੜਕਾਂ ਦੇ ਉਪਰ ਕਾਲੀਆਂ ਝੰਡੀਆਂ ਲੱਗਾ ਕਿ ਟ੍ਰੈਕਟਰ ਉਪਰ ਰੋਸ ਮੁਜ਼ਾਹਰੇ ਕਰ ਰਹੇ ਹਨ ਕਿਉਂਕਿ ਇਹਦੇ ਪਿੱਛੇ ਮੋਦੀ ਸਰਕਾਰ covid 19 virus ਦੀ ਆੜ ਵਿਚ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿੱਚ ਜੋ ਆਰਡੀਨੈਂਸ ਬਣਾਈਆਂ ਇਹਦੇ ਕਾਰਨ ਮੰਡੀਕਰਨ ਤੋੜਿਆ ਜਾ ਰਿਹਾ ਹੈ।

ਫ਼ਸਲਾਂ ਦੀ ਖਰੀਦ ਨਾ ਕਰਨ ਦੇ ਸੰਬੰਧ ਵਿੱਚ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ”, ਕਿਸਾਨ ਆਗੂਆਂ ਦਾ ਕਹਿਣਾ ਹੈ। ਇਸ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਨਾ ਖੇਤੀ ਆਰਡੀਨੈਸਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਸੜਕਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਇਸਦੇ ਨਾਲ ਹੀ ਜੇਕਰ ਲੋੜ ਪਈ ਤਾਂ ਉਹ ਰੇਲ ਰੁਕੋ ਪ੍ਰਦਰਸ਼ਨ ਵੀ ਕਰਨਗੇ। ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਸੀ ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਸਮੇਤ ਜ਼ਰੂਰੀ ਵਸਤਾਂ ਸਬੰਧਤ ਆਰਡੀਨੈਂਸ ਸ਼ਾਮਿਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਤੋਂ ਹੀ ਵਿਰੋਧ ਦੀ ਧਿਰਾਂ ਸਣੇ ਕਿਸਾਨ ਇਹਨਾਂ ਐਂਡੀ ਨੇ ਇਨਸਾਨ ਨੂੰ ਕਿਸਾਨ ਵਿਰੋਧੀ ਕਰਾਰ ਦੇ ਰਹੇ ਨੇ। ਦੂਜੇ ਪਾਸੇ ਕੇਂਦਰ ਸਰਕਾਰ ਦਾ ਦਾਅਵਾ ਏ ਕੀ ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਕਿਸਾਨਾਂ ਨੂੰ ਆਪਣੀ ਫਸਲ ਆਪਣੇ ਦੇਸ਼ ਵਿਚ ਕਿਸੇ ਵੀ ਮੰਡੀ ਬੀਜ ਵੇਚਣ ਦਾ ਮੌਕਾ ਮਿਲੇਗਾ। ਪਰ ਫ਼ਿਲਹਾਲ ਲਈ ਕਿਸਾਨਾਂ ਨੂੰ ਕੇਂਦਰ ਦੇ ਇਹ ਤਰਕ ਪਸੰਦ ਨਹੀਂ ਆ ਰਹੇ। ਅਤੇ ਉਹ ਇਨ੍ਹਾਂ ਆਂਟੀ ਨੇ ਸਾਨੂੰ ਵਾਪਿਸ ਲੈਣ ਦੀ ਮੰਗ ਤੇ ਅੜੇ ਹੋਏ ਨੇ।

Click to comment

Leave a Reply

Your email address will not be published. Required fields are marked *

Most Popular

To Top