ਕਿਸਾਨ ਲੀਡਰ ਨੇ ਘੇਰਿਆ ਖੇਤੀ ਮੰਤਰੀ, ਸਹਿਮਤ ਹੋ ਕੇ ਛੁਡਾਇਆ ਖਹਿੜਾ

ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਸੰਗਠਨਾਂ ਦਰਮਿਆਨ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਖ਼ਾਸ ਨਤੀਜੇ ਨਹੀਂ ਨਿਕਲੇ। ਪਰ ਕਿਸਾਨਾਂ ਦਾ ਸੰਘਰਸ਼ ਦੇਖ ਕੇ ਕੇਂਦਰ ਨੇ ਮੀਟਿੰਗ ਰੱਖਣੀ ਦੀ ਪਹਿਲ ਜ਼ਰੂਰ ਕੀਤੀ ਹੈ।

ਇਸ ਬਾਬਤ ਇਕ ਨਿਜੀ ਚੈਨਲ ਵਿੱਚ ਕਿਸਾਨ ਆਗੂ ਸ਼ਿਵ ਕੁਮਾਰ ਕੱਕਾਜੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਬਹੁਤ ਤਿੱਖੇ ਸਵਾਲ ਪੁੱਛੇ। ਕਿਸਾਨ ਆਗੂ ਨੇ ਪੁੱਛਿਆ ਤਿ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਨੇ ਕਿਸਾਨਾਂ ਨੂੰ ਮਸ਼ਰੂਮ ਕਿਉਂ ਕਿਹਾ?
ਸੰਸਦ ਮੈਂਬਰ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਸੀ ਕਿ ਦੇਸ਼ ਵਿੱਚ 500 ਕਿਸਾਨ ਜੱਥੇਬੰਦੀਆਂ ਅਚਾਨਕ ਖੁੰਬਾਂ ਵਾਂਗ ਉੱਗ ਆਏ ਹਨ ਤੇ ਉਹ ਗੱਦਾਰ ਹਨ। ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਬਹੁਤ ਨਾਰਜ਼ ਹੋ ਗਏ ਹਨ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਖੇਤੀਬਾੜੀ ਮੰਤਰੀ ਨੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾਜੀ ਨੇ ਪਟੇਲ ਦੇ ਬਿਆਨ ਨੂੰ ਗੈਰ ਵਾਜਬ ਦਸਿਆ। ਉਹਨਾਂ ਕਿਹਾ ਕਿ ਪਟੇਲ ਦੇ ਬਿਆਨ ਤੋਂ ਕਿਸਾਨ ਬਹੁਤ ਨਾਰਾਜ਼ ਹਨ। ਉਹਨਾਂ ਤੋਮਰ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਵਿਵਾਦਪੂਰਨ ਬਿਆਨਬਾਜ਼ੀ ਨੂੰ ਰੋਕਣ।
ਕਿਸਾਨ ਆਗੂ ਦੁਆਰਾ ਪੁੱਛੇ ਜਾਣ ਤੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਉਹ ਕੱਕਾਜੀ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਹਨਾਂ ਅੱਗੇ ਕਿਹਾ ਕਿ ਉਹ ਇਸ ਗੱਲ ਦੇ ਹੱਕ ਵਿੱਚ ਹਨ ਕਿ ਕਿਸੇ ਨੂੰ ਵੀ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਮੈਂ ਨੇਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਬਿਆਨਬਾਜ਼ੀਆਂ ਤੋਂ ਪਰਹੇਜ਼ ਕਰਨਾ।
