News

ਕਿਸਾਨ ਲੀਡਰਾਂ ਨੇ ਕੀਤਾ ਸੁਚੇਤ, “ਸਿਆਸੀ ਲੀਡਰਾਂ ਦੀਆਂ ਚਾਲਾਂ ਤੋਂ ਰਹੋ ਸਾਵਧਾਨ”

ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਲਗਾਤਾਰ ਜਾਰੀ ਹਨ। ਕਿਸਾਨਾਂ ਨੇ ਸਰਦੀ ਅਤੇ ਗਰਮੀ ਦਿੱਲੀ ਦੀਆਂ ਸੜਕਾਂ ਤੇ ਹੀ ਹੰਢਾਈ ਹੈ। ਉੱਥੇ ਹੀ 32 ਕਿਸਾਨ ਜੱਥੇਬੰਦੀਆਂ ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ ਰੇਲਵੇ ਸਟੇਸ਼ਨ ਤੇ ਲਾਇਆ ਧਰਨਾ ਅੱਜ 302ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਹੈ।

Climate Change in the Indian Farmers' Protest

ਅੱਜ ਬੁਲਾਰਿਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਸਿਆਸੀ ਲੀਡਰਾਂ ਦੀਆਂ ਪਿੰਡਾਂ ਵਿੱਚ ਚੁਣਾਵੀ ਫੇਰੀਆਂ ਕਾਰਨ ਪੇਂਡੂ ਭਾਈਚਾਰੇ ਵਿੱਚ ਵੰਡੀਆਂ ਪੈਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਲੀਡਰ ਹਮੇਸ਼ਾ ਜਾਤਾਂ, ਗੋਤਾਂ, ਧਰਮਾਂ ਆਦਿ ਦੇ ਆਧਾਰ ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਵੋਟਾਂ ਲੈਂਦੇ ਹਨ। ਬਹੁਤ ਵੱਡੇ ਅਰਸੇ ਬਾਅਦ ਕਿਸਾਨ ਅੰਦੋਲਨ ਨੇ ਇਹ ਵੰਡੀਆਂ ਖਤਮ ਵੱਲ ਵਧਣ ਦੀ ਉਸਾਰੂ ਪਿਰਤ ਪਾਈ ਹੈ।

ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਕੋਲ, ਲੋਕਾਂ ਦੀਆਂ ਮੁਸ਼ਕਲਾਂ ਦੇ ਸਥਾਈ ਹੱਲ ਲਈ ਕੋਈ ਸਾਰਥਿਕ ਪ੍ਰੋਗਰਾਮ ਨਹੀਂ। ਕਿਸਾਨ ਲੀਡਰਾਂ ਨੇ ਨੇਤਾਵਾਂ ਤੋਂ ਬਚਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਬੁਲਾਰਿਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ, 31 ਜੁਲਾਈ, ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਕਿਸਾਨ ਸੰਸਦ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ।

‘ਵੋਟਰਜ਼ ਵ੍ਹਿਪ’ ਤੇ ਕਿਸਾਨ ਸੰਸਦ ਦੇ ਦਬਾਅ ਹੇਠ ਵਿਰੋਧੀ ਸਿਆਸੀ ਪਾਰਟੀਆਂ ਦੇ ਸੰਸਦ ਨਾ ਸਿਰਫ ਕਿਸਾਨ ਮੰਗਾਂ ਵਾਲੀਆਂ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ ਸਗੋਂ ਗਾਹੇ-ਬਗਾਹੇ ਕਿਸਾਨ ਸੰਸਦ ਵਿੱਚ ਵੀ ਹਾਜ਼ਰੀ ਲਵਾਉਂਦੇ ਹਨ।

Click to comment

Leave a Reply

Your email address will not be published.

Most Popular

To Top