News

ਕਿਸਾਨ ਮੋਰਚਿਆਂ ’ਚ ਡਟੇ ਕਿਸਾਨਾਂ ਦੇ ਖੇਤਾਂ ਦੀ ਇੰਝ ਹੋਵੇਗੀ ਦੇਖਭਾਲ

ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਜਾ ਬੈਠੇ ਹਨ। ਇਸ ਲਈ ਉਹਨਾਂ ਦੀਆਂ ਫ਼ਸਲਾਂ ਦੀ ਰਾਖੀ ਘਰ ਦੇ ਮੈਂਬਰ ਕਰ ਰਹੇ ਹਨ। ਪਰ ਫਿਰ ਵੀ ਬਹੁਤ ਸਾਰੀਆਂ ਕਮੀਆਂ ਰਹਿ ਜਾਣ ਕਾਰਨ ਪਿੰਡ ਦੇ ਲੋਕਾਂ ਨੇ ਇਕ ਨਵੀਂ ਯੋਜਨਾ ਬਣਾਈ ਹੈ। ਬਰਨਾਲਾ ਦੇ ਪਿੰਡ ਛੀਨੀਵਾਲ ਦੇ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ।

ਜਿਸ ਦੇ ਚਲਦਿਆਂ ਖੇਤਾਂ ਦੀ ਰਖਵਾਲੀ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਸਾਰੇ ਕਿਸਾਨਾਂ ਦੇ ਪਰਿਵਾਰ ਤੇ ਖੇਤਾਂ ਵਿੱਚ ਫ਼ਸਲ ਦੀ ਸਾਂਝੇ ਤੌਰ ਤੇ ਦੇਖਭਾਲ ਕੀਤੀ ਜਾਵੇ ਤਾਂ ਜੋ ਕਿਸੇ ਦੀ ਫ਼ਸਲ ਖ਼ਰਾਬ ਨਾ ਹੋਵੇ। ਯੂਨੀਅਨ ਵੱਲੋਂ ਹਰ ਪਿੰਡ ਵਿੱਚ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ।

ਜਿੰਨਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਪਿੰਡ ਵਿੱਚ ਰਹਿ ਕੇ ਉਹਨਾਂ ਦੇ ਜ਼ਮੀਨ, ਪਰਿਵਾਰ ਤੇ ਖੇਤਾਂ ਦੀ ਦੇਖਭਾਲ ਕਰਨੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੇ ਖੇਤਾਂ ਵਿੱਚ ਸ਼ੁਰੂਆਤ ਕੀਤੀ ਗਈ ਹੈ।

ਬੀਕੇਯੂ ਕਾਦੀਆਂ ਯੂਨੀਅਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜੋ ਕਿਸਾਨ ਪਰਿਵਾਰ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ ਤੇ ਸੰਘਰਸ਼ ਵਿੱਚ ਬੈਠੇ ਹਨ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਖੇਤਾਂ ਦੀ ਦੇਖਭਾਲ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਜਲਦ ਹੀ ਕੋਈ ਫ਼ੈਸਲਾ ਨਾ ਲਿਆ ਤਾਂ ਇੱਥੋਂ ਦੇ ਧਰਨੇ ਪ੍ਰਦਰਸ਼ਨ ਤੇ ਬੈਠੇ ਲੋਕਾਂ ਦੀਆਂ ਟ੍ਰੈਕਟਰ ਟਰਾਲੀਆਂ ਤਿਆਰ ਹਨ ਤੇ ਉਹ ਭਰ ਕੇ ਦਿੱਲੀ ਜਾਣਗੀਆਂ।

Click to comment

Leave a Reply

Your email address will not be published.

Most Popular

To Top