News

ਕਿਸਾਨ ਪੱਕੇ ਮੋਰਚੇ ਲਈ ਅੱਜ ਮਿੱਥਣਗੇ ਜਗ੍ਹਾ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਹੁਣ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਫਿਲਹਾਲ ਅੰਦੋਲਨ ਦੀ ਕੋਈ ਥਾਂ ਤੈਅ ਨਹੀਂ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹਰ ਨੇ ਕੱਲ੍ਹ ਕਿਹਾ ਸੀ ਕਿ ਸੜਕ ਤੇ ਅੰਦੋਲਨ ਕਰਨ ਦੀ ਬਜਾਏ ਕਿਸਾਨਾਂ ਨੂੰ ਕਿਸੇ ਖਾਸ ਜਗ੍ਹਾ ਅੰਦੋਲਨ ਕਰਨਾ ਚਾਹੀਦਾ ਹੈ।

ਅਮਿਤ ਸ਼ਾਹ ਦੇ ਪ੍ਰਸਤਾਵ ‘ਤੇ, ਕਿਸਾਨ ਸੰਗਠਨ ਸਵੇਰੇ 11 ਵਜੇ ਬੈਠਕ ਕਰਨਗੇ। ਇਸ ਤੋਂ ਇਲਾਵਾ ਕਿਸਾਨ ਹੋਰ ਰਣਨੀਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਉਸਤੋਂ  ਬਾਅਦ, ਸਾਰੀਆਂ ਕਿਸਾਨ ਜੱਥੇਬੰਦੀਆਂ ਦੁਪਹਿਰ 2 ਵਜੇ ਇਕੱਠੀਆਂ ਹੋਣਗੀਆਂ। ਟਿਕਰੀ ਬਾਰਡਰ ਤੇ ਕਿਸਾਨ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਇਕ ਕਿਸਾਨ ਨੇ ਕਿਹਾ ਕਿ ਸੱਤ ਲੱਖ ਲੋਕ ਪੰਜਾਬ ਤੋਂ ਆਏ ਹਨ। ਅਸੀਂ ਇੱਥੇ ਰਹਾਂਗੇ, ਸਾਰੀਆਂ ਸੜਕਾਂ ਜਾਮ ਕਰਾਂਗੇ। ਅਸੀਂ 6 ਮਹੀਨਿਆਂ ਦਾ ਰਾਸ਼ਨ ਲਿਆਂਦਾ ਹੋਇਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਕਿਸਾਨ ਲੰਬੀ ਲੜਾਈ ਲੜ੍ਹਨ ਲਈ ਤਿਆਰੀ ਕਰ ਕੇ ਆਏ ਹਨ।

ਪੰਜਾਬ ਦੀ ਕਿਸਾਨੀ ਜੱਥੇਬੰਦੀ, ਭਾਰਤੀ ਕਿਸਾਨ ਯੂਨੀਅਨ ਨੇ ਵੀ ਬੁਰਾੜੀ ਨਾ ਜਾਣ ਲਈ ਸਹਿਮਤੀ ਜਤਾਈ ਹੈ। ਪੰਜਾਬ ਦੀ ਕਿਸਾਨੀ ਜੱਥੇਬੰਦੀ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਵੀ ਬੁਰਾੜੀ ਨਾ ਜਾਣ ਲਈ ਸਹਿਮਤੀ ਜਤਾਈ ਹੈ। ਜਥੇਬੰਦੀ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਇੱਕ ਲੱਖ ਤੋਂ ਵੱਧ ਕਿਸਾਨ ਟਰੈਕਟਰ-ਟਰਾਲੀਆਂ, ਬੱਸਾਂ-ਗੱਡੀਆਂ ਵਿੱਚ ਕੌਮੀ ਰਾਜਧਾਨੀ ਵੱਲ ਮਾਰਚ ਕਰ ਰਹੇ ਹਨ।

ਕਿਸਾਨ ਲੰਬੇ ਸਮੇਂ ਤੋਂ ਜੰਮੇ ਰਹਿਣ ਲਈ ਤਿਆਰ ਹਨ, ਉਨ੍ਹਾਂ ਦੇ ਵਾਹਨ ਰਾਸ਼ਨ, ਬਰਤਨ, ਕੰਬਲ ਰਜਾਈਆਂ ਨਾਲ ਭਰੇ ਹੋਏ ਹਨ। ਇੱਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ, “ਜਦੋਂ ਤੱਕ ਕੇਂਦਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਅਸੀਂ ਵਾਪਸ ਨਹੀਂ ਜਾਵਾਂਗੇ।”

ਦਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਮੋਦੀ ਦਾ ਪ੍ਰਗੋਰਾਮ ਮਨ ਕੀ ਬਾਤ ਕਿਸਾਨ ਅੰਦੋਲਨ ਦਰਮਿਆਨ ਹੋ ਰਿਹਾ ਹੈ।

ਦੇਖਣਾ ਇਹ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਦਾ ਅੱਜ ਦਾ ਪ੍ਰੋਗਰਾਮ ਕਿਸਾਨਾਂ ‘ਤੇ ਆਧਾਰਤ ਹੋਵੇਗਾ ਜਾਂ ਨਹੀਂ। ਦਿੱਲੀ ਪਹੁੰਚੇ ਕਿਸਾਨਾਂ ਦੇ ‘ਮਨ ਕੀ ਬਾਤ’ ਮੋਦੀ ਕਰਨਗੇ ਜਾਂ ਨਹੀਂ। ਹਾਲਾਂਕਿ ਇਹ ਮੰਨਿਆ ਜਾ ਰਿਹਾ ਕਿ ਪੀਐਮ ਮੋਦੀ ਆਪਣੇ ਇਸ ਪ੍ਰੋਗਰਾਮ ‘ਚ ਕੋਰੋਨਾ ਵੈਕਸੀਨ ਤੇ ਦੇਸ਼ ਵਾਸੀਆਂ ਨੂੰ ਅਪਡੇਟ ਦੇ ਸਕਦੇ ਹਨ। ‘ਮਨ ਕੀ ਬਾਤ’ ਦੇ ਇਸ ਐਪੀਸੋਡ ‘ਚ ਮੋਦੀ ਇਸ ਵੇਲੇ ਦੇਸ਼ ‘ਚ ਸਭ ਤੋਂ ਵੱਡਾ ਮੁੱਦਾ ਬਣੇ ਕਿਸਾਨਾਂ ਬਾਰੇ ਕੀ ਕਹਿੰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top