News

ਕਿਸਾਨ ਪ੍ਰੇਸ਼ਾਨ, ਮੀਂਹ ਕਾਰਨ ਰੁਕੀ ਕਣਕ ਦੀ ਵਾਢੀ ਤੇ ਖਰੀਦ ਦੀ ਰਫ਼ਤਾਰ

ਪੰਜਾਬ ਦੇ ਬਦਲੇ ਮੌਸਮ ਨੇ ਕਿਸਾਨਾਂ ਨੂੰ ਬੁਰਾ ਵਕਤ ਦਿਖਾ ਦਿੱਤਾ ਹੈ। ਮੀਂਹ ਪੈਣ ਕਾਰਨ ਕਿਸਾਨਾਂ ਦੀ ਫ਼ਸਲਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਪਏ ਮੀਂਹ ਕਾਰਨ ਵਾਢੀ ਤੇ ਮੰਡੀਆਂ ਵਿੱਚ ਫ਼ਸਲ ਦੀ ਵਿਕਰੀ ਦਾ ਕੰਮ ਪ੍ਰਭਾਵਿਤ ਹੋਇਆ ਹੈ।

बारिश की भेंट चढ़ा अनाज मंडी में खुले में रखा गेहूं, मौसम विभाग की चेतावनी  के बावजूद नहीं थे इंतजाम - wheat kept in the open in the grain market  soaked in

ਅੱਜ ਵੀ ਉੱਤਰੀ  ਭਾਰਤ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ। ਪੰਜਾਬ ਵਿੱਚ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਈ ਸੀ। ਇਸ ਲਈ ਵਾਢੀ ਪਹਿਲਾਂ ਹੀ ਲੇਟ ਸ਼ੁਰੂ ਹੋਈ ਸੀ। ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਸਥਿਤੀ ਬਹੁਤ ਸੁਸਤ ਬਣੀ ਹੋਈ ਹੈ। ਕਿਸਾਨਾਂ ਨੂੰ ਅਨਾਜ ਵੇਚਣ ਲਈ ਕਿੰਨੇ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ ਜਿੱਥੇ 9 ਐਮਐਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਹਲਵਾਰਾ ਵਿੱਚ 2 ਐਮਐਮ, ਲੁਧਿਆਣਾ ਵਿੱਚ 0.6 ਤੇ ਪਟਿਆਲਾ ਵਿੱਚ 0.4 ਐਮਐਮ ਮੀਂਹ ਪਿਆ ਹੈ।

ਹਰਿਆਣਾ ਵਿੱਚ ਵੀ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇੱਥੇ ਅੰਬਾਲਾ ਤੇ ਸਿਰਸਾ ਵਿੱਚ 0.2 ਐਮਐਮ ਮੀਂਹ ਪਿਆ ਤੇ ਕਰਨਾਲ, ਰੋਹਤਕ, ਜੀਂਦ, ਭਿਵਾਨੀ ਤੇ ਹਿਸਾਰ ਸਣੇ ਸੂਬੇ ਭਰ ਵਿੱਚ ਕਿਣ-ਮਿਣ ਹੋਈ ਹੈ। ਇਸ ਤੋਂ ਇਲਾਵਾ ਆਦਮਪੁਰ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਕਿਣ-ਮਿਣ ਹੋਈ ਹੈ।

ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਅਪਣੀ ਫ਼ਸਲ ਅਸਮਾਨ ਹੇਠ ਹੀ ਰੱਖਣੀ ਪੈ ਰਹੀ ਹੈ। ਬਾਰਦਾਨੇ ਦੀ ਘਾਟ ਹੋਣ ਕਰ ਕੇ ਕਣਕ ਮੀਂਹ ਦੀ ਭੇਂਟ ਚੜ੍ਹ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਮੰਡੀਆਂ ਵਿੱਚ ਪਈ ਫ਼ਸਲ ਦੀ ਖਰੀਦ ਤੇ ਚੁਕਾਈ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ।

Click to comment

Leave a Reply

Your email address will not be published. Required fields are marked *

Most Popular

To Top