News

ਕਿਸਾਨ ਪਹੁੰਚ ਗਏ ਅਡਾਨੀ ਗਰੁੱਪ ਦੇ ਗੋਦਾਮ, ਬੰਦ ਕਰਵਾਇਆ ਨਿਰਮਾਣ

ਪਾਨੀਪਤ ਜ਼ਿਲ੍ਹੇ ਦੇ ਬ੍ਰਾਹਮਣ ਮਾਜਰਾ ਪਿੰਡ ਵਿੱਚ ਭਾਜਪਾ ਵਿਧਾਇਕ ਦੇ ਫੈਕਟਰੀ ਦੇ ਉਦਘਾਟਨ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਤੇ ਕਿਸਾਨਾਂ ਨੇ ਰੱਦ ਕਰਵਾਇਆ। ਇਸ ਦੇ ਨਾਲ ਹੀ ਕਿਸਾਨ ਨਾਲ ਲੱਗਦੇ ਪਿੰਡ ਨੌਲਠਾ ਵਿੱਚ ਬਣੇ ਅਡਾਨੀ ਗਰੁੱਪ ਦੇ ਗੁਦਾਮ ਵਿੱਚ ਪਹੁੰਚ ਗਏ। ਇੱਥੇ ਪਹੁੰਚਦਿਆਂ ਹੀ ਗੋਦਾਮ ਵਿੱਚ ਕਿਸਾਨਾਂ ਨੇ ਧਾਵਾ ਬੋਲ ਦਿੱਤਾ ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਬੰਦ ਕਰਵਾਇਆ।

Supreme Court To Hear Kerala Govt Plea Against Thiruvananthapuram Airport  Lease To Adani Group On March 16

ਕਿਸਾਨਾਂ ਦੀ ਭੀੜ ਨੂੰ ਵੇਖਦਿਆਂ ਨਿਰਮਾਣ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਕਿਸਾਨਾਂ ਨੇ ਗੋਦਾਮ ਵਾਲੀ ਥਾਂ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਤੇ ਅਡਾਨੀ ਸਮੂਹ ਖਿਲਾਫ਼ ਅਪਣਾ ਗੁੱਸਾ ਜ਼ਾਹਰ ਕੀਤਾ। ਅਡਾਨੀ ਗਰੁੱਪ ਦੇ ਗੋਦਾਮ ਪਹੁੰਚਣ ਦੀ ਖ਼ਬਰ ਮਿਲਣ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਭਾਰਤੀ ਕਿਸਾਨ ਯੂਨੀਅਨ ਚਢੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਸ਼ਾਮ ਤੱਕ ਦਾ ਸਮਾਂ ਗੁਦਾਮ ਵਿੱਚ ਮੌਜੂਦ ਅਧਿਕਾਰੀਆਂ ਵੱਲੋਂ ਮੰਗਿਆ ਗਿਆ ਹੈ। ਇੱਥੇ ਨਿਰਮਾਣ ਕਾਰਜ ਸ਼ੁਰੂ ਹੋ ਵੀ ਜਾਵੇ ਤਾਂ ਸਾਰੇ ਕਿਸਾਨ ਇੱਥੇ ਰੋਸ ਪ੍ਰਦਰਸ਼ਨ ਕਰਨਗੇ ਤੇ ਜਦੋਂ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਇੱਥੇ ਹੀ ਧਰਨਾ ਲਾਉਣਗੇ।

ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਵਿੱਚ ਲਗਭਗ 2 ਤੋਂ 3 ਸਾਲ ਪਹਿਲਾਂ ਨੌਲਠਾ ਅਤੇ ਜੌਧਨ ਕਲਾਂ ਵਿੱਚ ਗੁਦਾਮ ਬਣਾਉਣ ਲਈ ਤਕਰੀਬਨ 100 ਏਕੜ ਜ਼ਮੀਨ ਖਰੀਦੀ ਗਈ ਸੀ, ਜਿੱਥੇ ਇੱਕ ਸਾਇਲੋਸ ਬਣਾਇਆ ਜਾ ਰਿਹਾ ਹੈ ਪਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਅਡਾਨੀ ਸਮੂਹ ਦਾ ਗੁਦਾਮ ਹੈ ਹੁਣ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਿਆ ਹੈ।

Click to comment

Leave a Reply

Your email address will not be published.

Most Popular

To Top