ਕਿਸਾਨ ਨੇ ਭਾਜਪਾ ਲੀਡਰ ਤੋਂ ਸਨਮਾਨ ਲੈਣ ਤੋਂ ਕੀਤਾ ਇਨਕਾਰ, ਗਾਰਡਾਂ ਨੇ ਕਿਸਾਨ ਨੂੰ ਸਟੇਜ ਤੋਂ ਉਤਾਰਿਆ ਹੇਠਾਂ

ਖੇਤੀ ਕਾਨੂੰਨਾਂ ਸਣੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਸਮਾਂ ਉਹ ਭਾਜਪਾ ਮੰਤਰੀਆਂ ਦਾ ਵਿਰੋਧ ਜਾਰੀ ਰੱਖਣਗੇ। ਉੱਥੇ ਹੀ ਸੋਨੀਪਤ ਦੇ ਗੋਹਾਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨ ਸੁਰਿੰਦਰ ਲਠਵਾਲ ਸਟੇਜ ‘ਤੇ ਪਹੁੰਚਦੇ ਸਮੇਂ ਹੀ ਭਾਜਪਾ ਮੰਤਰੀ ਬਨਵਾਰੀਲਾਲ ਤੋਂ ਸਨਮਾਨ ਲੈਣ ਤੋਂ ਮਨ੍ਹਾਂ ਕਰ ਦਿੰਦੇ ਹਨ ਜਿਸ ਤੋਂ ਬਾਅਦ ਮੰਤਰੀ ਦੇ ਸੁਰੱਖਿਆ ਗਾਰਡ ਕਿਸਾਨ ਲਠਵਾਲ ਨੂੰ ਧੱਕੇ ਨਾਲ ਸਟੇਜ ਤੋਂ ਥੱਲੇ ਉਤਾਰ ਦਿੰਦੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨੇ ਕਿਹੈ ਕਿ ਉਸ ਵੱਲੋਂ ਸੂਗਰ ਮਿੱਲ ‘ਚ ਸਭ ਤੋਂ ਜ਼ਿਆਦਾ ਗੰਨਾ ਦਿੱਤਾ ਗਿਆ ਜਿਸ ਲਈ ਉਸ ਨੂੰ ਸਨਮਾਨਿਤ ਕੀਤਾ ਜਾਣਾ ਸੀ। ਕਿਸਾਨ ਮੁਤਾਬਿਕ ਜਿਵੇਂ ਹੀ ਉਸ ਨੂੰ ਭਾਜਪਾ ਮੰਤਰੀ ਬਨਵਾਰੀ ਲਾਲ ਨੇ ਸਨਮਾਨ ਦਿੱਤਾ ਤਾਂ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕ ਬਾਰਡਰਾਂ ‘ਤੇ ਕਿਸਾਨ ਮਰ ਰਹੇ ਹਨ।
ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਹਨ ਜਿਸ ਕਾਰਨ ਉਸ ਨੇ ਭਾਜਪਾ ਤੋਂ ਸਨਮਾਨ ਲੈਣ ਤੋਂ ਮਨ੍ਹਾ ਕਰ ਦਿੱਤਾ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ਼ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਕਿਸਾਨ ਲਠਵਾਲ ਲਈ ਤਾਰੀਫ਼ਾਂ ਦੇ ਪੁੱਲ ਬੰਨੇ ਜਾ ਰਹੇ ਨੇ ਅਤੇ ਹਰ ਵਰਗ ਦੇ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਉੱਥੇ ਹੀ ਕੁੱਝ ਲੋਕ ਭਾਜਪਾ ਮੰਤਰੀ ਤੋਂ ਕਿਸਾਨ ਵੱਲੋਂ ਸਨਮਾਨ ਨਾ ਲੈਣ ਨੂੰ ਗਲਤ ਕਰਾਰ ਦੇ ਰਹੇ ਹਨ।
