News

ਕਿਸਾਨ ਦੀ ਖੁੱਲ੍ਹੀ ਕਿਸਮਤ, ਰਾਤੋ-ਰਾਤ ਬਣਿਆ ਲੱਖਪਤੀ, ਲੱਗਾ 75 ਲੱਖ ਦਾ ਜੈਕਪਾਟ

ਜ਼ਿੰਦਗੀ ਕਦੋਂ ਬਦਲ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹੈਰਾਨ ਕਰ ਦੇਣ ਵਾਲਾ ਮਾਮਲਾ ਸੰਗਰੂਰ ਤੋਂ ਆਇਆ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਦਾ ਇੱਕ ਕਿਸਾਨ ਪੰਜਾਬ ਸਟੇਟ ਡੀਅਰ 500 ਦੀ ਸ਼ੁੱਕਰਵਾਰ ਹਫ਼ਤਾਵਰੀ ਲਾਟਰੀ ਦਾ ਪਹਿਲਾ ਇਨਾਮ ਜਿੱਤ ਕੇ ਰਾਤੋ-ਰਾਤ ਲੱਖਪਤੀ ਬਣ ਗਿਆ।

What is a Lottery and what are its Advantages and Disadvantages?

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮੋਹਰ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਨਹੀਂ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤ ਲਵੇਗਾ। ਦੂਜੇ ਪਾਸੇ ਜਿੱਤੀ ਹੋਈ ਇਨਾਮ ਦੀ ਰਾਸ਼ੀ ਲੈਣ ਲਈ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਉਪਰੰਤ ਖੁਸ਼ਕਿਸਮਤ ਜੇਤੂ ਮੋਹਰ ਸਿੰਘ ਨੇ ਪ੍ਰਮਾਤਮਾ ਦਾ ਕੋਟ-ਕੋਟ ਸ਼ੁਕਰਾਨਾ ਕੀਤਾ।

ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਰੀਬ ਲੋਕਾਂ ਦੀਆਂ ਲਾਟਰੀਆਂ ਨੇ ਕਿਸਮਤ ਚਮਕਾਈ ਹੈ। ਕੁਝ ਮਹੀਨੇ ਪਹਿਲਾਂ ਪਠਾਨਕੋਟ ਜ਼ਿਲੇ ਦੇ ਪਿੰਡ ਖਰੋਟਾ ਚ ਜਿੱਥੇ ਇੱਕ ਮਜ਼ਦੂਰ ਦੀ 1 ਕਰੋੜ ਰੁ ਦਾ ਲਾਟਰੀ ਬੰਪਰ ਇਨਾਮ ਨਿਕਲਿਆ ਸੀ ਅਤੇ ਮਜ਼ਦੂਰੀ ਕਰਨ ਵਾਲਾ ਆਦਮੀ ਕਰੋੜਪਤੀ ਬਣ ਗਿਆ। ਜਦੋਂ ਇਸ ਬਾਰੇ ਲਾਟਰੀ ਵਿਜੇਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਲਾਟਰੀ ਹੋ ਨਿਕਲ ਆਵੇਗੀ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਸ ਵੱਲੋਂ ਲਾਟਰੀ ਪਾਈ ਗਈ ਸੀ ਅਤੇ ਪਹਿਲੀ ਵਾਰ ਉਸ ਦਾ ਇਨਾਮ ਨਿਕਲ ਆਇਆ ਹੈ। ਇਨਾਮ ਦੀ ਰਾਸ਼ੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਪੱਧਰ ਚੰਗੀ ਜਿੰਦਗੀ ਗੁਜਾਰਨ ਦੀ ਕੋਸ਼ਿਸ਼ ਕਰੇਗਾ। ਵਿਜੇਤਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਗ਼ਰੀਬ ਸੀ ਅਤੇ ਉਨ੍ਹਾਂ ਦਾ ਬੇਟਾ ਇੱਕ ਦਿਹਾੜੀ ਕਰਕੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ।

Click to comment

Leave a Reply

Your email address will not be published. Required fields are marked *

Most Popular

To Top