ਕਿਸਾਨ ਜਥੇਬੰਦੀਆਂ ਹੋਰਨਾਂ ਵਰਗਾਂ ਦਾ ਵੀ ਖਿਆਲ ਰੱਖਣ: ਮਨਦੀਪ ਮੰਨਾ

ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਕਿਸਾਨਾਂ ਵੱਲੋਂ ਮਾਲਜ਼, ਟੋਲ ਪਲਾਜ਼ੇ ਅਤੇ ਰਿਲਾਇੰਸ ਦੇ ਸਟੋਰ ਬੰਦ ਕੀਤੇ ਗਏ ਹਨ। ਕੇਂਦਰ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਕਿਸਾਨਾਂ ਦਾ ਜਿੱਥੇ ਹਰ ਵਰਗ ਦੇ ਲੋਕ ਸਾਥ ਦੇ ਰਹੇ ਹਨ ਉੱਥੇ ਹੀ ਮਾਲਜ਼ ਵਿੱਚ ਨੌਕਰੀ ਕਰਦੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ।

ਇਸ ਮੁੱਦੇ ‘ਤੇ ਸਮਾਜ ਸੇਵੀ ਮਨਦੀਪ ਮੰਨਾ ਨੇ ਕਿਸਾਨਾਂ ਨੂੰ ਮਾਲਜ਼ ਅੰਦਰ ਰਿਲਾਇੰਸ ਦੇ ਸਟੋਰ ਬੰਦ ਕਰ ਕੇ ਬਾਕੀ ਦੇ ਸਟੋਰ ਖੋਲ੍ਹਣ ਦੀ ਅਪੀਲ ਕੀਤੀ। ਉਹਨਾਂ ਕਿਹਾ ਹੈ ਕਿ ਕਿਸਾਨੀ ਸੰਘਰਸ਼ ‘ਚ ਅੰਮ੍ਰਿਤਸਰ ਮਾਲ ਦੇ ਕਰੀਬ 1500 ਨੌਜਵਾਨ ਆਪਣੀ ਬੇਰੁਜ਼ਗਾਰ ਹੋ ਗਏ ਹਨ।
ਮਨਦੀਪ ਮੰਨਾ ਨੇ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸੰਘਰਸ਼ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ‘ਤੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਇਸ ਸੰਘਰਸ਼ ਦੌਰਾਨ ਨੌਜਵਾਨ ਪੀੜ੍ਹੀ ਵੀ ਪਿਸਦੀ ਜਾ ਰਹੀ ਹੈ। ਕਿਸਾਨਾਂ ਵੱਲੋਂ ਮਾਲਜ਼ ਬੰਦ ਕਰਨ ‘ਤੇ ਨੌਜਵਾਨਾਂ ਦੇ ਘਰਾਂ ਦਾ ਗੁਜ਼ਾਰਾ ਬੁਹਤ ਹੀ ਬਹੁਤ ਹੀ ਮੁਸ਼ਕਿਲ ਨਾਲ ਹੋ ਰਿਹਾ ਹੈ।
ਉਹਨਾਂ ਕਿਹਾ ਹੈ ਕਿ ਇਸ ਮੁੱਦੇ ‘ਤੇ ਵੀ ਕਿਸਾਨਾਂ ਨੂੰ ਇੱਕ ਵਾਰ ਨਜ਼ਰ ਮਾਰਨ ਦੀ ਲੋੜ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਪਿਛਲੇ 32 ਦਿਨਾਂ ਤੋਂ ਅੰਮ੍ਰਿਤਸਰ ਮਾਲ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਰਿਲਾਇੰਸ ਤੋਂ ਇਲਾਵਾਂ ਬਾਕੀ ਦੇ ਸਟੋਰ ਵੀ ਬੰਦ ਪਏ ਹਨ।
ਇੰਨਾ ਹੀ ਨਹੀਂ ਕਰੀਬ 1500 ਨੌਜਵਾਨ ਇਸ ਮਾਲ ‘ਚ ਕੰਮ ਕਰਦੇ ਸੀ ਜੋ ਕਿ ਮਾਲ ਬੰਦ ਪਏ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਨੇ ਅਤੇ ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।
