News

ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ਼ ਕੇਸ ਦਰਜ, 8 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਵੀਰਵਾਰ ਨੂੰ ਕਿਸਾਨ ਰਾਕੇਸ਼ ਟਿਕੈਤ ਖਿਲਾਫ਼ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਰਾਕੇਸ਼ ਟਿਕੈਤ ਤੇ ਇਲਜ਼ਾਮ ਲਾਇਆ ਗਿਆ ਹੈ ਕਿ ਉਹਨਾਂ ਨੇ ਲੋਕਾਂ ਨੂੰ ਦੰਗਿਆਂ ਖਿਲਾਫ਼ ਉਕਸਾਇਆ ਅਤੇ ਭੜਕਾਇਆ ਹੈ। ਕੋਰਟ ਨੇ ਇਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।

Rakesh Tikait New Announcement: Protesting farmers will sleep in AC on  Delhi border | Delhi Border पर AC में साएंगे प्रदर्शनकारी किसान! BKU नेता Rakesh  Tikait ने किया ऐलान | Hindi News, देश

ਇਸ ਪਟੀਸ਼ਨ ਦੀ ਸੁਣਵਾਈ 8 ਅਪ੍ਰੈਲ ਨੂੰ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਵਕੀਲ ਸੁਧੀਰ ਕੁਮਾਰ ਓਝਾ ਨੇ ਕੋਰਟ ਵਿੱਚ ਰਾਕੇਸ਼ ਟਿਕੈਤ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਇਸ ਬਾਰੇ ਸੁਧੀਰ ਓਝਾ ਦਾ ਕਹਿਣਾ ਹੈ ਕਿ ਕਿਸਾਨ ਆਗੂ ਨੇ ਰਾਜਸਥਾਨ ਵਿੱਚ ਭਾਸ਼ਣ ਦਿੱਤਾ ਸੀ।

ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸਰਕਾਰ ਕਿਸਾਨ ਬਿੱਲ ਵਾਪਸ ਨਹੀਂ ਲੈਂਦੀ ਤਾਂ 16 ਸੂਬਿਆਂ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਨਾਲ 16 ਸੂਬਿਆਂ ਦੀਆਂ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਉਹਨਾਂ ਕਿਹਾ ਕਿ ਟਿਕੈਤ ਦੀ ਇਸ ਧਮਕੀ ਨਾਲ ਲੋਕਾਂ ਵਿੱਚ ਗੁੱਸਾ ਭਰ ਸਕਦਾ ਹੈ ਅਤੇ ਦੇਸ਼ ਦੀ ਏਕਤਾ ’ਤੇ ਅਸਰ ਪਵੇਗਾ।  

Click to comment

Leave a Reply

Your email address will not be published. Required fields are marked *

Most Popular

To Top