ਕਿਸਾਨ ਆਗੂ ਨੇ ਕਾਰਪੋਰੇਟ ਘਰਾਣਿਆਂ ਦੀਆਂ ਖੋਲ੍ਹੀਆਂ ਪੋਲਾਂ, ਇੰਝ ਲੁਟਿਆ ਜਾ ਰਿਹੈ ਲੋਕਾਂ ਨੂੰ

ਲੰਮੇ ਸਮੇਂ ਤੋਂ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ‘ਤੇ ਉੱਤਰੇ ਹੋਏ ਹਨ। ਉਹਨਾਂ ਵੱਲੋਂ ਖੇਤੀ ਕਾਨੂੰਨਾਂ ਸਣੇ ਕਾਰਪੋਰਟੇ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਇੱਕ ਕਿਸਾਨ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਕਿਸਾਨ ਰਿਲਾਇੰਸ ਦੇ ਮਾਲਜ਼ ‘ਚ ਵਿਕ ਰਹੇ ਮੱਕੀ ਦੇ ਆਟੇ ਦਾ ਪੈਕਟ ਦਿਖਾ ਰਿਹਾ ਹੈ ਅਤੇ ਉਸ ਵੱਲੋਂ ਕਾਰਪੋਰੇਟ ਘਰਾਣਿਆਂ ਦੀਆਂ ਪੋਲਾਂ ਖੋਲ੍ਹ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਕਿਸਾਨ ਕਹਿ ਰਿਹਾ ਹੈ ਕਿ ਉਹਨਾਂ ਵੱਲੋਂ 7 ਰੁਪਏ ਕਿੱਲੋਂ ਮੱਕੀ ਵੇਚੀ ਗਈ ਸੀ ਪਰ ਰਿਲਾਇੰਸ ਦੇ ਮਾਲ ‘ਚ ਮੱਕੀ ਦਾ ਆਟਾ 200 ਗੁਣਾ ਵੱਧ ਮੁਨਾਫ਼ੇ ‘ਤੇ 150 ਰੁਪਏ ‘ਚ ਵੇਚਿਆ ਜਾ ਰਿਹਾ ਹੈ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 2 ਮਹੀਨੇ ਤੋਂ ਸੜਕਾਂ ਮੱਲੀ ਬੈਠੇ ਹਨ। ਉਹਨਾਂ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇੱਥੋਂ ਤੱਕ ਕਿ ਹੁਣ ਕਿਸਾਨਾਂ ਵੱਲੋਂ ਕਾਨੂੰਨਾਂ ਖਿਲਾਫ਼ ਦਿੱਲੀ ‘ਚ ਹੱਲਾ ਬੋਲਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਰਿਲਾਇੰਸ ਦੇ ਮਾਲ, ਪੈਟਰੋਲ ਪੰਪ ‘ਤੇ ਪੱਕਾਂ ਮੋਰਚਾ ਲਾਇਆ ਗਿਆ ਅਤੇ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
